ਰਜਨੀਕਾਂਤ ਹੱਤਿਆ ਮਾਮਲੇ ਵਿੱਚ ਮੁਲਜ਼ਮ ਗ੍ਰਿਫ਼ਤਾਰ

Murdrer Arrest

ਕੁਰੂਕਸ਼ੇਤਰ, 6 ਅਗਸਤ 2026 : ਥਾਣਾ ਇਸਮਾਈਲਾਬਾਦ (Ismailabad Police Station) ਦੀ ਟੀਮ ਨੇ ਰਜਨੀਕਾਂਤ ਹੱਤਿਆ ਮਾਮਲੇ ਵਿੱਚ 5 ਹਜ਼ਾਰ ਰੁਪਏ ਦੇ ਇਨਾਮੀ ਮੁਲਜ਼ਮ ਪਰਮਜੀਤ ਵਾਸੀ ਮੰਟੇੜੀ ਨੂੰ ਗ੍ਰਿਫ਼ਤਾਰ (Arrested) ਕਰ ਲਿਆ ਹੈ ।

ਕੀ ਦੱਸਿਆ ਪੁਲਸ ਦੇ ਬੁਲਾਰੇ ਨੇ

ਪੁਲਸ ਬੁਲਾਰੇ ਨੇ ਦੱਸਿਆ ਕਿ 16 ਜਨਵਰੀ ਨੂੰ ਕੁਲਵੰਤ ਸਿੰਘ ਵਾਸੀ ਕੁਰੂਕਸ਼ੇਤਰ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਪਿੰਡ ਮੰਟੇੜੀ ਦੇ ਗੁਰਦੁਆਰੇ ਨੇੜੇ ਖੇਤ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੋਈ ਹੈ । ਬੀਤੀ 8 ਜਨਵਰੀ ਨੂੰ ਅਪਰਾਧ ਜਾਂਚ ਸ਼ਾਖਾ-1 ਦੀ ਟੀਮ ਨੇ ਇਸ ਮਾਮਲੇ ਵਿੱਚ ਮੁਲਜ਼ਮ ਹਰਮਨ ਸਿੰਘ ਅਤੇ ਰਾਮਸਰੂਪ ਉਰਫ਼ ਹੈੱਪੀ ਵਾਸੀ ਚੌੜਮਸਤਪੁਰ ਜਿ਼ਲ੍ਹਾ ਅੰਬਾਲਾ ਨੂੰ ਗ੍ਰਿਫ਼ਤਾਰ ਕੀਤਾ ਸੀ ।

ਕੀ ਕਾਰਨ ਸਾਹਮਣੇ ਆਇਆ ਹੱਤਿਆ ਕਰਨ ਦਾ

ਪੁਲਸ ਜਾਂਚ ਅਨੁਸਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹਰਮਨ ਅਤੇ ਰਜਨੀਕਾਂਤ ਵਿਚਕਾਰ ਅਣਬਣ ਚੱਲ ਰਹੀ ਸੀ । ਇਸੇ ਰੰਜਿਸ਼ ਕਾਰਨ 6 ਜਨਵਰੀ ਨੂੰ ਹਰਮਨ ਨੇ ਆਪਣੇ ਸਾਥੀ ਰਾਮਸਰੂਪ ਨਾਲ ਮਿਲ ਕੇ ਰਜਨੀਕਾਂਤ ਨੂੰ ਕਾਰ ਵਿੱਚ ਬਿਠਾ ਕੇ ਠੋਲ ਲੈ ਗਏ, ਜਿੱਥੇ ਕਹਾਸੁਣੀ ਦੌਰਾਨ ਦੋਵਾਂ ਨੇ ਚਾਕੂ ਮਾਰ ਕੇ ਉਸ ਦੀ ਹੱਤਿਆ (Murder) ਕਰ ਦਿੱਤੀ ਅਤੇ ਬਾਅਦ ਵਿੱਚ ਲਾਸ਼ ਨੂੰ ਸੜਕ ਕਿਨਾਰੇ ਸੁੱਟ ਦਿੱਤਾ । ਗ੍ਰਿਫ਼ਤਾਰ ਮੁਲਜ਼ਮ ਪਰਮਜੀਤ ਉਰਫ਼ ਰਿੰਕੂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦੇ ਪੁਲਸ ਰਿਮਾਂਡ ‘ਤੇ ਲਿਆ ਗਿਆ ਹੈ ।

Read More : ਪੰਚਕੂਲਾ ਵਿਖੇ ਮਹਿਲਾ ਕਤਲ ਕਾਂਡ ਦੇ ਤਿੰਨ ਮੁਲਜਮ ਪੁਲਸ ਵਲੋਂ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *