ਜੈਪੁਰ, 15 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਦੇ ਚੁਰੂ ਜ਼ਿਲ੍ਹੇ ਦੀ ਤਾਰਾਨਗਰ ਤਹਿਸੀਲ ਦੇ ਚਾਂਗੋਈ ਪਿੰਡ ’ਚ ਇਕ ਪਿਤਾ ਵਲੋਂ ਪੁੱਤਰ ਤੇ ਨੂੰਹ ਦਾ ਕਤਲ (Murder) ਕਰ ਦਿਤਾ ਗਿਆ ਹੈ ।
ਕੀ ਕਾਰਨ ਰਿਹਾ ਕਤਲ ਕੀਤੇ ਜਾਣ ਦਾ
ਮਿਲੀ ਜਾਣਕਾਰੀ ਅਨੁਸਾਰ ਲੰਘੇ ਮੰਗਲਵਾਰ ਨੂੰ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੀ ਤਾਰਾਨਗਰ ਤਹਿਸੀਲ ਦੇ ਚਾਂਗੋਈ ਪਿੰਡ ’ਚ ਜੋ ਇਕ ਪਿਤਾ ਵਲੋਂ ਆਪਣੇ ਪੁੱਤਰ ਅਤੇ ਨੂੰਹ ਦਾ ਗੱਡੀ ਹੇਠਾਂ ਕੁਚਲ (Crushed under the car) ਕੇ ਕਤਲ ਕਰ ਦਿੱਤਾ ਗਿਆ ਹੈ ਦਾ ਕਾਰਨ ਪਿਤਾ ਵਲੋਂ ਖੁਦ ਸਰਪੰਚ ਬਣਨ ਦੀ ਇੱਛਾ ਰੱਖਣਾ ਸੀ ।
ਕੀ ਜਾਣਕਾਰੀ ਦਿੱਤੀ ਪੁਲਸ ਨੇ
ਰਾਜਸਥਾਨ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਾਰਾਨਗਰ ਥਾਣਾ ਪੁਲਸ ਅਨੁਸਾਰ ਪਿੰਡ ’ਚ ਰਹਿਣ ਵਾਲਾ ਰਾਮਚੰਦਰ ਜਾਟ ਚਾਂਗੋਈ ਤੋਂ ਸਰਪੰਚ ਦੀ ਚੋਣ ਲੜਨਾ ਚਾਹੁੰਦਾ ਸੀ । ਉਸ ਦੇ ਪੁੱਤਰ ਰਵਿੰਦਰ ਅਤੇ ਨੂੰਹ ਮਹਿੰਦਰਾ ਵਲੋਂ ਇਸ ਲਈ ਮਨਾ ਕਰਨ ’ਤੇ ਇਸ ਮੁੱਦੇ ’ਤੇ ਪਰਿਵਾਰ ’ਚ ਝਗੜਾ ਚੱਲ ਰਿਹਾ ਸੀ । ਮੰਗਲਵਾਰ ਰਾਤ ਨੂੰ ਘਰ ’ਚ ਪਿਤਾ ਅਤੇ ਪੁੱਤਰ ਵਿਚਕਾਰ ਝਗੜਾ ਹੋ ਗਿਆ ।
ਪੁਲਸ ਨੇ ਕੀਤਾ ਰਾਮਚੰਦਰ ਜਾਟ ਚਾਂਗੋਈ ਵਿਰੁੱਧ ਕੇਸ ਦਰਜ
ਪ੍ਰਾਪਤ ਸੂਚਨਾ ਮੁਤਾਬਕ ਪੁਲਸ ਵਲੋਂ ਸਰਪੰਚ ਦੀ ਚੋਣ ਲੜਨ ਦੀ ਇੱਛਾ ਰੱਖਣ ਵਾਲੇ ਰਾਮਚੰਦਰ ਜਾਟ ਚਾਂਗੋਈ ਵਿਰੁੱਧ ਕਤਲ ਕਰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ (Case registered) ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Read More : ਫਾਜ਼ਿਲਕਾ ਵਿਚ ਕੁੱਝ ਰੁਪਇਆਂ ਪਿੱਛੇ ਮੋਮੋਜ਼ ਖਾਣ ਆਏ ਨੌਜਵਾਨ ਦਾ ਕਤਲ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
