ਭਾਖੜਾ ਵਿਚ ਅਚਾਨਕ ਡਿੱਗੀ ਬਜੁਰਗ ਮਹਿਲਾ ਨੂੰ ਮੁਲਾਜਮ ਨੇ ਬਚਾਇਆ

elderly woman

ਫਰੀਦਕੋਟ, 11 ਸਤੰਬਰ 2026 : ਪੰਜਾਬ ਦੇ ਜਿਲਾ ਫਰੀਦਕੋਟ (Faridkot District) ਦੇ ਕੋਟਕਪੁਰਾ ਰੋਡ ‘ਤੇ ਇਕ ਬਜ਼ੁਰਗ ਮਹਿਲਾ ਦੇ ਅਚਾਨਕ ਡਿੱਗ ਜਾਣ ‘ਤੇ ਉਥੇ ਮੌਜੂਦ ਪੁਲਸ ਮੁਲਾਜਮ (Police employee) ਵਲੋਂ ਬਚਾਅ ਲਿਆ ਗਿਆ ਹੈ ।

ਕੌਣ ਹੈ ਇਹ ਬਜੁਰਗ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਕੋਟਕਪੁਰਾ ਰੋਡ ‘ਤੇ ਜੋ ਇਕ ਬਜ਼ੁਰਗ ਮਹਿਲਾ (Elderly woman) ਦੇ ਅਚਾਨਕ ਹੀ ਨਹਿਰ ਵਿਚ ਡਿੱਗ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਬਜੁਰਗ ਮਹਿਲਾ ਦੀ ਪਛਾਣ ਸੁਰਜੀਤ ਕੌਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਮਹਿਲਾ ਕੋਟਕਪੁਰਾ ਦੇ ਨੰਦ ਨਗਰ ਦੀ ਰਹਿਣ ਵਾਲੀ ਹੈ ।

ਕਿਸ ਪੁਲਸ ਮੁਲਾਜਮ ਨੇ ਬਚਾਇਆ ਮਹਿਲਾ ਨੂੰ

ਉਪਰੋਕਤ ਬਜੁਰਗ ਮਹਿਲਾ ਦੇ ਨਹਿਰ ਵਿਚ ਡਿੱਗਣ (Falling canal) ਦੇ ਵਾਪਰੇ ਘਟਨਾਕ੍ਰਮ ਦੇ ਚਲਦਿਆਂ ਫੌਰੀ ਕਾਰਵਾਈ ਕਰਦਿਆਂ ਬਜੁਰਗ ਮਾਤਾ ਨੂੰ ਬਚਾਉਣ ਵਾਲੇ ਪੁਲਸ ਮੁਲਾਜਮ ਦੀ ਪਛਾਣ ਹਰਪ੍ਰੀਤ ਸਿੰਘ ਬਾਬਾ ਦੇ ਤੌਰ ‘ਤੇ ਹੋਈ ਹੈ । ਉਕਤ ਪੁਲਸ ਮੁਲਾਜਮ ਸੀ. ਆਈ. ਡੀ. ਵਿਭਾਗ ਵਿਚ ਤਾਇਨਾਤ ਹੈ । ਮੁਲਾਜਮ ਵਲੋਂ ਉਥੇ ਮੌਜੂਦ ਲੋਕਾਂ ਦੇ ਸਹਿਯੋਗ ਨਾਲ ਕੀਤੀ ਗਈ ਉਪਰੋਕਤ ਕਾਰਵਾਈ ਦੀ ਚੁਫੇਰੇਓਂ ਸ਼ਲਾਘਾ ਕੀਤੀ ਜਾ ਰਹੀ ਹੈ । ਜਾਣਕਾਰੀ ਮੁਤਾਬਕ ਬਜੁਰਗ ਮਾਤਾ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਇਲਾਜ ਲਈ ਹਸਪਤਾਲ (Hospital) ਵਿਖੇ ਭੇਜਿਆ ਗਿਆ ।

Read More : ਟਰਾਲੇ ਦੀ ਲਪੇਟ `ਚ ਆਉਣ ਨਾਲ 2 ਵਿਅਕਤੀਆਂ ਦੀ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *