ਚੰਡੀਗੜ੍ਹ, 10 ਸਤੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਥਾਣਾ ਮੌਲੀ ਜਾਗਰਾਂ ਦੀ ਪੁਲਸ ਟੀਮ ਵਲੋਂ ਇਕ ਮਹਿਲਾ ਨੂੰ 13. 60 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।
ਕੌਣ ਹੈ ਇਹ ਗ੍ਰਿਫ਼ਤਾਰ ਕੀਤੀ ਗਈ ਮਹਿਲਾ
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਥਾਣਾ ਮੌਲੀ ਜਾਗਰਾਂ (Police Station Mauli Jagran) ਦੀ ਪੁਲਸ ਵਲੋਂ ਜੋ ਨਸਿ਼ਆਂ ਵਿਰੁੱਧ ਕਾਰਵਾਈ ਕਰਦਿਆਂ ਇਕ ਮਹਿਲਾ ਨੂੰ 13. 60 ਗ੍ਰਾਮ ਹੈਰੋਇਨ (Heroin) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਮਹਿਲਾ ਦੀ ਪਛਾਣ 37 ਸਾਲਾ ਹਸੀਨਾ ਦੇ ਤੌਰ ‘ਤੇ ਹੋਈ ਹੈ । ਪੁਲਸ ਅਨੁਸਾਰ ਏ. ਐੱਸ. ਆਈ. ਰਮੇਸ਼ ਕੁਮਾਰ ਦੀ ਟੀਮ ਨੇ ਬਾਪੂ ਧਾਮ ਕਲੋਨੀ (ਸੈਕਟਰ-26) ਦੀ ਰਹਿਣ ਵਾਲੀ ਹਸੀਨਾ ਜਦੋਂ ਗ੍ਰਿਫ਼ਤਾਰ ਕੀਤਾ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 13.60 ਗ੍ਰਾਮ ਹੈਰੋਇਨ, 8,300 ਰੁਪਏ ਦੀ ਨਕਦੀ ਅਤੇ ਇੱਕ ਭੂਰੇ ਰੰਗ ਦਾ ਪਰਸ ਬਰਾਮਦ ਹੋਇਆ ।
ਮਹਿਲਾ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ
ਥਾਣਾ ਮੌਲੀ ਜਾਗਰਾਂ ਵਿਖੇ ਮੁਲਜ਼ਮ ਮਹਿਲਾ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ (N. D. P. S. Act) ਦੀ ਧਾਰਾ 21 ਤਹਿਤ ਐੱਫ. ਆਈ. ਆਰ. ਨੰਬਰ 130 ਦਰਜ ਕਰ ਲਈ ਗਈ ਹੈ । ਪੁਲਸ ਰਿਕਾਰਡ ਮੁਤਾਬਕ ਮੁਲਜ਼ਮ ਔਰਤ ਖਿ਼ਲਾਫ਼ ਪਹਿਲਾਂ ਵੀ ਚੰਡੀਗੜ੍ਹ ਦੇ ਵੱਖ-ਵੱਖ ਥਾਣਿਆਂ ਵਿੱਚ ਚੋਰੀ ਨਾਲ ਸਬੰਧਤ 4 ਮਾਮਲੇ ਦਰਜ ਹਨ । ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।
Read More : ਅੰਮ੍ਰਿਤਸਰ ਪੁਲਸ ਨੇ ਦੋ ਵਿਅਕਤੀਆਂ ਨੂੰ ਹੈਰੋਇਨ ਤੇ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਚੰਡੀਗੜ੍ਹ ਵਿਖੇ ਪੁਲਸ ਨੇ ਕੀਤੀ 13.60 ਗ੍ਰਾਮ ਹੈਰੋਇਨ ਸਮੇਤ ਮਹਿਲਾ ਗ੍ਰਿਫ਼ਤਾਰ”