ਭਾਰਤੀ ਹਾਕੀ ਟੀਮ ਮੁੜ ਖੇਡੇਗੀ ਨੀਲੀ ਜਰਸੀ ਵਿਚ

hockey team

ਨਵੀਂ ਦਿੱਲੀ, 9 ਸਤੰਬਰ 2026 : ਭਾਰਤ ਦੇਸ਼ ਦੀ ਹਾਕੀ ਖਿਡਾਰੀਆਂ (Hockey players) ਦੀ ਟੀਮ ਇਕ ਵਾਰ ਫਿਰ ਜਾਪਾਨ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਨੀਲੀ ਜਰਸੀ (Blue jersey) ਪਾ ਕੇ ਹੀ ਖੇਡੇਗੀ ।

ਬਦਲ ਦਿੱਤਾ ਗਿਆ ਸੀ ਜਰਸੀ ਦਾ ਰੰਗ

ਮਿਲੀ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾਂ ਹੀ ਹਾਕੀ ਇੰਡੀਆ (Hockey India) ਵਲੋਂ ਜੋ ਭਾਰਤੀ ਹਾਕੀ ਖਿਡਾਰੀਆਂ ਦੀ ਜਰਸੀ ਦਾ ਰੰਗ ਨੀਲੇ ਤੋਂ ਬਦਲ ਕੇ ਸੰਗਤਰੀ ਕਰ ਦਿੱਤਾ ਗਿਆ ਸੀ ਦੇ ਕਾਰਨ ਕਾਫੀ ਵਿਵਾਦ ਵੀ ਪੈਦਾ ਹੋ ਗਿਆ ਸੀ ਅਤੇ ਸਾਰੇ ਪਾਸੇ ਅਜਿਹਾ ਕਰਨ ‘ਤੇ ਆਪਣਾ-ਆਪਣਾ ਤਰਕ ਆਧਾਰਤ ਵਿਰੋਧ ਕੀਤਾ ਜਾ ਰਿਹਾ ਸੀ ਤੇ ਰੰਗ ਬਦਲਣ ਦੇ ਚਲਦਿਆਂ ਨੀਦਰਲੈਂਡ ਅਤੇ ਬੈਲਜੀਅਮ ਵਿਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੌਰਾਨ ਪੁਰਸ਼ ਅਤੇ ਮਹਿਲਾ ਟੀਮਾਂ ਦੀ ਪ੍ਰਾਇਮਰੀ ਕਿੱਟ ਸੰਗਤਰੀ ਹੀ ਸੀ ।

ਕੀ ਕਾਰਨ ਸੀ ਖਿਡਾਰੀਆਂ ਦੀ ਜਰਸੀ ਦਾ ਰੰਗ ਨੀਲੇ ਤੋਂ ਸੰਗਤਰੀ ਕਰਨ ਦਾ

ਹਾਕੀ ਇੰਡੀਆ ਨੇ 27 ਜੁਲਾਈ ਨੂੰ ਜਰਸੀ ਬਦਲਣ ਦਾ ਕਾਰਨ ਦੱਸਦਿਆਂ ਕਿਹਾ ਸੀ ਕਿ ਅਜਿਹਾ ਨੀਲੇ ਰੰਗ ਦੇ ਟਰਫ਼ ਕਰਕੇ ਕੀਤਾ ਗਿਆ ਸੀ । ਨੀਲੀ ਜਰਸੀ ਦੇ ਕਾਰਨ ਭਾਰਤੀ ਖਿਡਾਰੀਆਂ ਨੂੰ ਆਪਣੇ ਸਾਥੀ ਖਿਡਾਰੀਆਂ ਨੂੰ ਦੇਖਣ ਵਿੱਚ ਦਿੱਕਤਾਂ ਆ ਰਹੀਆਂ ਸਨ । ਹਾਲਾਂਕਿ ਸਾਬਕਾ ਕਪਤਾਨਾਂ ਧਨਰਾਜ ਪਿਲੈ, ਵੀਰੇਨ ਰਾਸਕਿਨਹਾ, ਪਰਗਟ ਸਿੰਘ, ਅਜੀਤ ਪਾਲ ਸਿੰਘ ਅਤੇ ਵਾਸੂਦੇਵਨ ਭਾਸਕਰਨ ਨੇ ਇਸ ਬਦਲਾਅ ਦੀ ਤਿੱਖੀ ਆਲੋਚਨਾ ਕੀਤੀ ਸੀ ।

Read More : ਭਾਰਤ-ਜਾਪਾਨ ਟੀ-20 ਮੁਕਾਬਲੇ ਲਈ ਹੋਇਆ ਜਾਪਾਨੀ ਟੀਮ ਦਾ ਐਲਾਨ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *