ਤੇਲੰਗਾਨਾ, 26 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ (Telangana) ਵਿਖੇ ਇਕ ਸਵਾਰੀਆਂ ਨਾਲ ਭਰੀ ਬਸ ਦੇ ਲੋਹੇ ਨਾਲ ਭਰੇ ਟਰੱਕ ਨਾਲ ਟਕਰਾ ਜਾਣ ਕਾਰਨ ਪੰਜ ਵਿਅਕਤੀਆਂ ਦੀ ਮੌਤ (Death) ਹੋ ਗਈ ਹੈ ।
ਕਿਥੇ ਜਾ ਰਹੀ ਸੀ ਬਸ
ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਸੂਰਿਆਪੇਟ ਜਿਲੇ ਵਿਖੇ ਜੋ ਇਕ ਸਵਾਰੀਆਂ ਨਾਲ ਭਰੀ ਬਸ ਦੇ ਅੱਗੇ ਜਾ ਰਹੇ ਲੋਹੇ ਨਾਲ ਭਰੇ ਟਰੱਕ ਨਾਲ ਟਕਰਾ ਜਾਣ ਦੇ ਕਾਰਨ ਜੋ ਸੜਕ ਹਾਦਸਾ (Road accident) ਵਾਪਰ ਗਿਆ ਹੈ ਦੇ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 20 ਦੇ ਕਰੀਬ ਯਾਤਰੀ ਬੁਰੀ ਤਰ੍ਹਾਂ ਜਖਮੀ (Injured) ਹੋ ਗਏ ਵਾਲੀ ਬਸ ਹੈਦਰਾਬਾਦ ਤੋਂ ਆਂਧਰਾ ਪ੍ਰਦੇਸ਼ ਦੇ ਏਲੁਰੂ ਵੱਲ ਜਾ ਰਹੀ ਸੀ ।
ਪੁਲਸ ਅਤੇ ਲੋਕਾਂ ਨੇ ਕੀਤੇ ਬਚਾਅ ਕਾਰਜ ਸ਼ੁਰੂ
ਉਪਰੋਕਤ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਬੁਰੀ ਤਰ੍ਹਾਂ ਜਖਮੀ ਹੋਏ ਯਾਤਰੀਆਂ ਨੂੰ ਬਸ ਵਿਚੋਂ ਕੱਢ ਕੇ ਇਲਾਜ ਲਈ ਹਸਪਤਾਲ ਲਿਜਾਉਣ ਵਾਸਤੇ ਬਸ ਦੇ ਕਈ ਹਿੱਸਿਆਂ ਨੂੰ ਕੱਟਣਾ ਪਿਆ ਤਾਂ ਕਿਧਰੇ ਜਾ ਕੇ ਬਸ ਅੰਦਰ ਸੀਟਾਂ ‘ਤੇ ਫਸੇ ਯਾਤਰੀ ਬਾਹਰ ਕੱਢੇ ਜਾ ਸਕੇ ਕਿਉਂਕਿ ਜਿਸ ਵੇਲੇ ਬਸ ਅੱਗੇ ਜਾ ਰਹੇ ਟਰੱਕ ਨਾਲ ਟਕਰਾਈ ਤਾਂ ਲੋਹੇ ਦੀਆਂ ਛੜਾਂ ਬਸ ਦੀ ਵਿੰਡਸ਼ੀਲਡ ਅਤੇ ਅਗਲੇ ਹਿੱਸੇ ਨੂੰ ਤੋੜ ਕੇ ਬਸ ਅੰਦਰ ਬੈਠੇ ਯਾਤਰੀਆਂ ਤੱਕ ਜਾ ਵੜੀਆਂ ਸਨ ।
Read More : ਬਿਹਾਰ ਵਿਚ ਤੇਜ ਰਫ਼ਤਾਰ ਕਾਰ ਕਾਰਨ ਪੰਜ ਵਿਅਕਤੀਆਂ ਦੀ ਮੌਤ ਤੇ ਕਈ ਜਖਮੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

One thought on “ਬਸ ਦੇ ਲੋਹੇ ਨਾਲ ਭਰੇ ਟਰੱਕ ਨਾਲ ਟਕਰਾਉਣ ਕਾਰਨ ਪੰਜ ਦੀ ਮੌਤ”