ਜ਼ੋਨਲ ਫੁੱਟਬਾਲ ਟੂਰਨਾਮੈਂਟ ਵਿੱਚ ਸ. ਮਿ. ਸ. ਖੇੜੀ ਗੁੱਜਰਾਂ ਨੇ ਹਾਸਲ ਕੀਤਾ ਤੀਜਾ ਸਥਾਨ

Football Tournament

ਪਟਿਆਲਾ, 25 ਅਗਸਤ 2026 : ਪੰਜਾਬ ਸਕੂਲ ਖੇਡਾਂ (Punjab School Sports) 2026-27 ਤਹਿਤ ਪੋਲੋ ਗਰਾਊਂਡ ਪਟਿਆਲਾ ਵਿਖੇ ਜ਼ੋਨ ਪਟਿਆਲਾ-2 ਦਾ ਅੰਡਰ-14 (ਲੜਕੀਆਂ) ਜ਼ੋਨਲ ਫੁੱਟਬਾਲ ਟੂਰਨਾਮੈਂਟ (Football tournament) ਕਰਵਾਇਆ ਗਿਆ ।

ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੀ ਟੀਮ ਨੇ ਕੀਤਾ ਤੀਸਰਾ ਸਥਾਨ ਪ੍ਰਾਪਤ

ਇਹ ਟੂਰਨਾਮੈਂਟ ਜ਼ੋਨਲ ਪ੍ਰਧਾਨ ਡਾ. ਰਜਨੀਸ਼ ਗੁਪਤਾ, ਸਕੱਤਰ ਬਲਵਿੰਦਰ ਸਿੰਘ ਜੱਸਲ, ਵਿੱਤ ਸਕੱਤਰ ਸ੍ਰੀ ਬਲਕਾਰ ਸਿੰਘ, ਅਨਿਲ ਕੁਮਾਰ, ਸੰਦੀਪ ਸਿੰਘ ਅਤੇ ਅਜੈ ਕੁਮਾਰ ਦੀ ਸੁਚੱਜੀ ਅਗਵਾਈ ਹੇਠ ਸੰਪੰਨ ਹੋਇਆ । ਇਸ ਮੁਕਾਬਲੇ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੀ ਟੀਮ ਨੇ ਪੀ. ਟੀ. ਆਈ. ਸ੍ਰੀਮਤੀ ਮਮਤਾ ਰਾਣੀ ਦੀ ਅਗਵਾਈ ਹੇਠ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ ।

ਵਿਦਿਆਰਥਣਾਂ ਨੇ ਕੀਤੀ ਸੀ ਟੂਰਨਾਮੈਂਟ ਲਈ ਸਖਤ ਮਿਹਨਤ : ਮਮਤਾ ਰਾਣੀ

ਸਕੂਲ ਦੀ ਟੀਮ ਵਿੱਚ ਖਿਡਾਰਨਾਂ ਆਂਚਲ, ਆਰੂਸ਼ੀ, ਪ੍ਰੀਤੀ ਕੁਮਾਰੀ, ਸੰਧਿਆ, ਜਸਮੀਨ ਕੌਰ, ਲਵਨਪ੍ਰੀਤ ਕੌਰ, ਜਸਮੀਨ ਕੌਰ, ਬਲਜੋਤ ਕੌਰ, ਮੋਨਾਲੀ ਕੁਮਾਰੀ, ਜਸਮੀਤ ਕੌਰ, ਮਹਿਕ ਸਿੰਘ, ਰੁਪਿੰਦਰ ਕੌਰ, ਸੀਰਤ ਕੌਰ, ਆਭਾ ਯਾਦਵ ਅਤੇ ਸੁਨਾਲੀ ਸ਼ਾਮਲ ਸਨ । ਖਿਡਾਰਨਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਹਾਜ਼ਰੀਨ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ । ਇਸ ਮੌਕੇ ਪੀ. ਟੀ. ਆਈ. ਸ੍ਰੀਮਤੀ ਮਮਤਾ ਰਾਣੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਵਿਦਿਆਰਥਣਾਂ ਨੇ ਟੂਰਨਾਮੈਂਟ ਦੀ ਤਿਆਰੀ ਲਈ ਦਿਨ-ਰਾਤ ਕਰੜੀ ਮਿਹਨਤ ਅਤੇ ਅਨੁਸ਼ਾਸਨ ਦਾ ਪਾਲਣ ਕੀਤਾ ਸੀ, ਜਿਸ ਦੇ ਸਿੱਟੇ ਵਜੋਂ ਹੀ ਟੀਮ ਨੇ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ ।

ਵਿਦਿਆਰਥਣਾਂ ਨੂੰ ਭਵਿੱਖ ਵਿਚ ਵੀ ਖੇਡਾਂ ਦੇ ਖੇਤਰ ਵਿਚ ਮੱਲ੍ਹਾਂ ਮਾਰਨ ਲਈ ਕੀਤਾ ਗਿਆ ਪ੍ਰੇਰਿਤ

ਉਨ੍ਹਾਂ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਵੀ ਖੇਡਾਂ (Sports) ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ । ਇਸ ਜਿੱਤ ਦੀ ਖੁਸ਼ੀ ਸਾਂਝੀ ਕਰਨ ਅਤੇ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਲਈ ਯਸ਼ਦੀਪ ਸਿੰਘ ਵਾਲੀਆ, ਸ੍ਰੀਮਤੀ ਜ਼ਾਹੀਦਾ ਕੁਰੈਸ਼ੀ, ਜਸਦੇਵ ਸਿੰਘ, ਸਤਵਿੰਦਰ ਸਿੰਘ, ਸ੍ਰੀਮਤੀ ਰਵਿੰਦਰਪਾਲ ਕੌਰ, ਪ੍ਰਦੀਪ ਕੁਮਾਰ, ਗੁਰਦੀਪ ਸਿੰਘ, ਮਿਸ. ਸੰਦੀਪ ਕੌਰ ਅਤੇ ਪ੍ਰੈੱਸ ਇੰਚਾਰਜ ਸ੍ਰੀ ਮਨਪ੍ਰੀਤ ਸਿੰਘ ਵਿਸ਼ੇਸ਼ ਤੌਰ `ਤੇ ਮੌਜੂਦ ਰਹੇ ।

Read More : ਜਿਲ੍ਹਾ ਪੱਧਰੀ ਐਮ. ਟੀ. ਬੀ. ਸਾਈਕਲਿੰਗ ਮੁਕਾਬਲੇ 26 ਤੇ 29 ਅਗਸਤ ਨੂੰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *