ਸਰਹਿੰਦ, 19 ਅਗਸਤ 2026 : ਪੰਜਾਬ ਦੇ ਬੋੜਾਵਾਲੀ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਵਿਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ (Corpses) ਸਰਹਿੰਦ ਫੀਡਰ ਨਹਿਰ ਵਿਚੋਂ ਬਰਾਮਦ ਕਰ ਲਈਆਂ ਗਈਆਂ ਹਨ ।
ਕੌਣ ਹਨ ਇਹ ਦੋਵੇਂ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਬੋੜਵਾਲੀ ਦੇ ਰਹਿਣ ਵਾਲੇ ਲਾਪਤਾ ਹੋਏ ਤਿੰਨ ਨੌਜਵਾਨਾਂ ਵਿਚੋਂ ਜਿਨ੍ਹਾਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਸਰਹਿੰਦ ਫੀਡਰ ਨਹਿਰ (Sirhind Feeder Canal) ਵਿਚੋਂ ਪਿੰਡ ਮੋਹਕਮਵਾਲਾ ਨੇੜੇ ਤੋਂ ਬਰਾਮਦ ਕਰ ਲਈਆਂ ਗਈਆਂ ਹਨ ਵਿਚ ਦੋਵੇਂ ਨੌਜਵਾਨਾਂ ਦੀ ਪਛਾਣ ਗੁਰਵਿੰਦਰ ਸਿੰਘ ਅਤੇ ਗੁਰਮੀਤ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਤਿੰਨਾਂ ਨੌਜਵਾਨਾਂ ਵਲੋਂ ਪੁਲਸ ਦੀ ਗੱਡੀ ਦੇਖ ਕੇ ਨਹਿਰ ਵਿਚ ਛਾਲ (Jump canal) ਮਾਰ ਦਿੱਤੀ ਗਈ ਸੀ ।
ਲਾਸ਼ਾਂ ਮਿਲਣ ‘ਤੇ ਪਰਿਵਾਰਕ ਮੈਂਬਰਾਂ ਕੀਤਾ ਦੋਹਾਂ ਦਾ ਸੰਸਕਾਰ
ਪ੍ਰਾਪਤ ਸੂਚਨਾ ਮੁਤਾਬਕ ਪੁਲਸ ਦੀ ਗੱਡੀ ਦੇਖ ਕੇ ਜਿਨ੍ਹਾਂ ਤਿੰਨ ਨੌਜਵਾਨਾਂ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਸੀ ਬਾਰੇ ਦੱਸਿਆ ਜਾ ਰਿਹਾ ਹੈ ਵਿਚੋਂ ਇਕ ਨੌਜਵਾਨ ਰਾਜਸਥਾਨ ਫੀਡਰ ਵਿਚੋਂ ਸੁਰੱਖਿਅਤ ਬਾਹਰ ਆ ਗਿਆ ਤੇ ਉਪਰੋਕਤ ਦੋਵੇਂ ਨੌਜਵਾਨ ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ ਭਾਲ ਕਰਨ ‘ਤੇ ਵੀ ਕੋਈ ਅਤਾ-ਪਤਾ ਨਹੀਂ ਲੱਗਿਆ ਸੀ। ਪਰਿਵਾਰ ਮੁਤਾਬਕ ਇਕ ਨੌਜਵਾਨ ਦੀ ਲਾਸ਼ ਰਾਤ ਸਮੇਂ ਤੇ ਦੂਸਰੇ ਨੌਜਵਾਨ ਦੀ ਲਾਸ਼ ਸਵੇਰੇ ਬਰਾਮਦ ਹੋਈ । ਪਰਿਵਾਰਕ ਮੈਂਬਰਾਂ ਵਲੋਂ ਦੋਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ।
Read More : ਮੁੰਬਈ ਵਿਖੇ ਇਕ ਘਰ ਵਿਚੋਂ ਮਿਲੀਆਂ ਚਾਰ ਵਿਅਕਤੀਆਂ ਦੀਆਂ ਲਾਸ਼ਾਂ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
