ਫਿਰੌਤੀ ਦੀ ਮੰਗ ਪੂਰੀ ਨਾ ਕਰਨ ‘ਤੇ ਰਿਸੋਰਟ ਮਾਲਕ ਦੇ ਘਰ ਹੋਈ ਫਾਇਰਿੰਗ

Tarantaran Firring

ਤਰਨ ਤਾਰਨ, 12 ਅਗਸਤ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਵਿਖੇ ਲੰਘੇ ਦਿਨਾਂ ਇਕ ਰਿਸੋਰਟ ਮਾਲਕ ਦੇ ਘਰ ‘ਤੇ ਫਿਰੌਤੀ (Ransom) ਦੀ ਮੰਗ ਪੂਰੀ ਨਾ ਕਰਨ ‘ਤੇ ਫਾਇਰਿੰਗ (Firing) ਕੀਤੀ ਗਈ ਹੈ ।

ਕੌਣ ਹੈ ਇਹ ਰਿਸੋਰਟ ਮਾਲਕ

ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਵਿਖੇ ਜੋ ਲੰਘੇ ਦਿਨਾਂ ਇਕ ਰਿਸੋਰਟ ਮਾਲਕ ਦੇ ਘਰ ‘ਤੇ ਗੋਲੀਬਾਰੀ ਕੀਤੀ ਗਈ ਹੈ ਦੇ ਵਿਚ ਰਿਸੋਰਟ ਮਾਲਕ (Resort owner) ਦੀ ਪਛਾਣ ਮੈਜਿਸਟਕ ਵਿਲਾਹ ਰਿਸੋਰਟ ਦੇ ਮਾਲਕ ਗੁਰਮੁੱਖ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਫਾਇਰਿੰਗ ਮਾਮਲੇ ਦੇ ਚਲਦਿਆਂ ਪਰਿਵਾਰਕ ਮੈਂਬਰਾਂ ਵਿਚ ਡਰ ਦਾ ਮਾਹੌਲ ਪੈਦਾ ਹੋਇਆ ਪਿਆ ਹੈ ਤੇ ਕੋਈ ਵੀ ਘਰ ਤੋਂ ਬਾਹਰ ਨਹੀਂ ਨਿਕਲ ਰਿਹਾ ਹੈ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਤੇ ਕਾਰੋਬਾਰ ਨੂੰ ਨੁਕਸਾਨ ਪਹੁੰਚ ਰਿਹਾ ਹੈ ।

ਕੀ ਜਾਣਕਾਰੀ ਦਿੱਤੀ ਰਿਸੋਰਟ ਮਾਲਕ ਨੇ

ਮੈਜਿਸਟਿਕ ਵਿਲਾਹ ਰਿਸੋਰਟ (Majestic Villa Resort) ਦੇ ਮਾਲਕ ਗੁਰਮੁੱਖ ਸਿੰਘ ਵਾਸੀ ਸ੍ਰੀ ਚੰਦਰ ਕਾਲੋਨੀ, ਨੇ ਦੱਸਿਆ ਕਿ ਬੀਤੇ ਜੂਨ ਮਹੀਨੇ ਵਿਚ ਉਸਨੂੰ ਵਿਦੇਸ਼ੀ ਨੰਬਰ ਤੋਂ ਵੱਖ-ਵੱਖ ਗੈਂਗਸਟਰਾਂ ਦੇ ਨਾਮ ਲੈਣ ਵਾਲੇ ਵਿਅਕਤੀਆਂ ਵਲੋਂ ਫੋਨ ਕਰਕੇ ਫਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸਦੀ ਸੂਚਨਾ ਉਨ੍ਹਾਂ ਵਲੋਂ ਥਾਣਾ ਸਿਟੀ ਤਰਨਤਾਰਨ ਪੁਲਸ ਨੂੰ ਦੇ ਦਿੱਤੀ ਗਈ ਪਰ ਮਾਮਲਾ ਦਰਜ (Case registered) ਹੋਣ ਤੋਂ ਬਾਅਦ ਵੀ ਕਈ ਵਿਅਕਤੀਆਂ ਵਲੋਂ ਘਰ ਦੀ ਰੇਕੀ ਜਾਰੀ ਹੈ । ਜਿਸਦੇ ਚਲਦਿਆਂ ਉਨ੍ਹਾਂ ਐਸ. ਐਸ. ਪੀ. ਸੁਰਿੰਦਰ ਲਾਂਬਾ ਤੇ ਡੀ. ਆਈ. ਜੀ. ਫਿਰੋਜਪੁਰ ਰੇਂਜ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਕੀਤੀ ਜਾਵੇ ।

Read More : ਦੋ ਨੌਜਵਾਨਾਂ ਨੇ ਗੋਲੀਬਾਰੀ ਕਰਕੇ ਇਕ ਦਾ ਕੀਤਾ ਕਤਲ ਤੇ ਦੂਜਾ ਕੀਤਾ ਜਖਮੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *