ਦੋ ਨੌਜਵਾਨਾਂ ਨੇ ਗੋਲੀਬਾਰੀ ਕਰਕੇ ਇਕ ਦਾ ਕੀਤਾ ਕਤਲ ਤੇ ਦੂਜਾ ਕੀਤਾ ਜਖਮੀ

Shoot

ਕਪੂਰਥਲਾ, 12 ਅਗਸਤ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala) ਦੇ ਪਿੰਡ ਬਿਸ਼ਨਪੁਰ ਜੱਟਾਂ ਵਿਖੇ ਗੋਲੀਬਾਰੀ ਕਰਕੇ ਇਕ ਨੌਜਵਾਨ ਦਾ ਕਤਲ (Murder) ਤੇ ਦੂਸਰਾ ਜਖਮੀ ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਪੁਰਾਣੀ ਰੰਜਸ਼ ਦੇ ਚਲਦਿਆਂ ਜੋ ਕਪੂਰਥਲਾ ਜਿਲਾ ਦੇ ਪਿੰਡ ਬਿਸ਼ਨਪੁਰ ਜੱਟਾਂ (Village Bishanpur Jattan) ਵਿਖੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਦੋ ਨੌਜਵਾਨਾਂ ‘ਤੇ ਗੋਲੀਬਾਰੀ (Shooting) ਕੀਤੀ ਗਈ ਹੈ ਦੇ ਚਲਦਿਆਂ ਜਿਸ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਲੱਬਾ ਦੇ ਤੌਰ ‘ਤੇ ਹੋਈ ਹੈ ਜਦੋਂ ਕਿ ਦੂਸਰਾ ਨੌਜਵਾਨ ਜੋ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ ਹੈ ਦੀ ਪਛਾਣ ਹਰਸ਼ਦੀਪ ਦੇ ਤੌਰ ‘ਤੇ ਹੋਈ ਹੈ । ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

ਕੀ ਆਖਿਆ ਡੀ. ਐਸ. ਪੀ. ਸ਼ੀਤਲ ਸਿੰਘ ਨੇ

ਉਪਰੋਕਤ ਬਾਰੇ ਗੋਲੀਬਾਰੀ ਘਟਨਾਕ੍ਰਮ ਸਬੰਧੀ ਸੂਚਨਾ ਮਿਲਣ ‘ਤੇ ਡੀ. ਐਸ. ਪੀ. (D. S. P.) ਸ਼ੀਤਲ ਸਿੰਘ ਪੁਲਸ ਟੀਮ ਸਮੇਤ ਮੌਕੇ ‘ਤੇ ਪਹੁੰਚੇ । ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਮੌਕੇ ‘ਤੇ ਫੋਰੈਂਸਿਕ ਟੀਮ (Forensic team) ਨੂੰ ਵੀ ਬੁਲਾਇਆ ਗਿਆ ਅਤੇ ਉਨ੍ਹਾਂ ਨੇ ਸਬੂਤ ਇਕੱਠੇ ਕੀਤੇ ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਕਥਿਤ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ । ਪੁਲਸ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ । ਪੁਲਸ ਕਤਲ ਦੇ ਪਿੱਛੇ ਦੇ ਵੱਖ-ਵੱਖ ਪਹਿਲੂਆਂ ਦੀ ਵੀ ਜਾਂਚ ਕਰ ਰਹੀ ਹੈ, ਜਿਸ ਵਿੱਚ ਪੁਰਾਣੀ ਦੁਸ਼ਮਣੀ ਵੀ ਸ਼ਾਮਲ ਹੈ ।

Read More : ਗੱਡੀ ਅੱਗੇ ਪਿੱਛੇ ਕਰਨ ‘ਤੇ ਹੋਈ ਬਹਿਸ ਦੌਰਾਨ ਨੌਜਵਾਨ ਦਾ ਹੋਇਆ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *