ਵਿਧਾਇਕ ਨੇ ਜ਼ਮੀਨ ਦੀ ਬੋਲੀ ਮਾਮਲੇ ਵਿਚ ਆਖੀ ਅਸਤੀਫਾ ਦੇਣ ਦੀ ਗੱਲ

MLA

ਚੰਡੀਗੜ੍ਹ, 7 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੀ ਪੰਜਾਬ ਵਿਧਾਨ ਸਭਾ (Punjab Legislative Assembly) ਵਿਚ ਸੈਸ਼ਨ ਦੌਰਾਨ ਵਿਧਾਇਕ ਗਿਆਸਪੁਰਾ ਨੇ ਜ਼ਮੀਨ ਦੀ ਬੋਲੀ ਸਬੰਧੀ ਅਸਤੀਫਾ ਦੇਣ ਤੱਕ ਗੱਲ ਆਖੀ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿਚ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ (MLA Manvinder Singh Giaspura) ਵਲੋਂ ਜਦੋਂ ਆਮ ਆਦਮੀ ਪਾਰਟੀ ਦੇ ਹੀ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ (Tarunpreet Singh Saund) ਨੂੰ ਮਲੌਦ ਖੇਤਰ ਨਾਲ ਲੱਗਦੀ ਗ੍ਰਾਮ ਪੰਚਾਇਤ ਦੀ ਜ਼ਮੀਨ ਦੀ ਬੋਲੀ ਦੇ ਮੁੱਦੇ ਸਬੰਧੀ ਸਿੱਧਾ ਸਿੱਧਾ ਸਵਾਲ ਕੀਤਾ ਗਿਆ ਤਾਂ ਗਿਆਸਪੁਰਾ ਨੇ ਦਾਅਵਾ ਕੀਤਾ ਕਿ ਮਲੌਦ ਵਿਚ ਗ੍ਰਾਮ ਪੰਚਾਇਤ ਦੀ ਜ਼ਮੀਨ ਦੀ ਬੋਲੀ ਨਹੀਂ ਕਰਵਾਈ ਗਈ ।

ਹੋਰ ਕੀ ਆਖਿਆ ਗਿਆਸਪੁਰਾ ਨੇ

ਮਲੌਦ ਵਿਖੇ ਗ੍ਰਾਮ ਪੰਚਾਇਤ ਦੀ ਜ਼ਮੀਨ ਦੀ ਬੋਲੀ ਸਬੰਧੀ ਵਿਧਾਇਕ ਗਿਆਸਪੁਰਾ ਨੇ ਸਪੱਸ਼ਟ ਆਖਿਆ ਕਿ ਜੇਕਰ ਸਰਕਾਰ ਇਹ ਸਾਬਤ ਕਰ ਦੇਵੇ ਕਿ ਨਿਯਮਾਂ ਅਨੁਸਾਰ ਬੋਲੀ ਹੋ ਚੁੱਕੀ ਹੈ ਤਾਂ ਉਹ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣ ਲਈ ਵੀ ਤਿਆਰ ਹਨ । ਗਿਆਪੁਰਾ ਦਾ ਇਹ ਬਿਆਨ ਸਦਨ ਵਿਚ ਚਰਚਾ ਦਾ ਕੇਂਦਰ ਬਿੰਦੂ ਬਣਿਆਂ ਰਿਹਾ ।

ਵਿਧਾਇਕ ਨੇ ਬੋਲੀ ਮਾਮਲੇ ਵਿਚ ਚੁੱਕਿਆ ਜਵਾਬਦੇਹੀ ਦਾ ਮੁੱਦਾ

ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਕਤ ਬੋਲੀ ਮੁੱਦੇ ਸਬੰਧੀ ਜਵਾਬਦੇਹੀ ਮੰਗੀ ਤੇ ਪੁੱਛਿਆ ਕਿ ਜੇਕਰ ਬੋਲੀ ਨਹੀਂ ਹੋਈ ਤਾਂ ਇਸ ਲਈ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕੀ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਇਹ ਵੀ ਪੁੱਛਿਆ ਕਿ ਪੰਜਾਬ ਦੇ ਹੋਰ ਕਿਹੜੇ ਅਜਿਹੇ ਪਿੰਡ ਹਨ ਜਿਥੇ ਪੰਚਾਇਤੀ ਬੋਲੀ (Panchayat dialect) ਹੋਣੀ ਹਾਲੇ ਬਾਕੀ ਹੈ ।

Read More : ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਹੋਇਆ ਸ਼ੁਰੂ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *