ਚੰਡੀਗੜ੍ਹ, 31 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ 15 ਅਗਸਤ ਨੂੰ ਮਨਾਏ ਜਾਣ ਵਾਲੇ ਆਜਾਦੀ ਦਿਹਾੜੇ (Independence Day) ਮੌਕੇ ਸਮਾਗਮ ਵਿਚ ਕੌਣ ਕਿਥੇ ਝੰਡਾ ਲਹਿਰਾਏਗਾ ਸਬੰਧੀ ਸੂਚੀ ਜਾਰੀ ਕੀਤੀ ਗਈ ਹੈ ।
ਕੌਣ ਕਿਥੇ ਲਹਿਰਾਏਗਾ ਕੌਮੀ ਤਿਰੰਗਾ ਝੰਡਾ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਜੋ 15 ਅਗਸਤ ਵਾਲੇ ਦਿਨ ਪੰਜਾਬ ਦੇ ਵੱਖ-ਵੱਖ ਜਿਲਿਆਂ ਵਿਚ ਆਜਾਦੀ ਦਿਵਸ ਸਮਾਗਮਾਂ ਦੌਰਾਨ ਕਿਸ ਵਲੋਂ ਕਿਸ ਜਿਲੇ ਵਿਚ ਕੌਮੀ ਝੰਡਾ ਲਹਿਰਾਇਆ ਜਾਵੇਗਾ ਸਬੰਧੀ ਸੂਚੀ ਜਾਰੀ ਕੀਤੀ ਗਈ ਹੈ ਦੇ ਚਲਦਿਆਂ ਮੁੱਖ ਮੰਤਰੀ (Chief Minister) ਪੰਜਾਬ ਫਿਰੋਜ਼ਪੁਰ ਵਿਖੇ ਤਿਰੰਗਾ ਝੰਡਾ ਲਹਿਰਾਉਣਗੇ।
ਕੌਣ ਕਿਹੜੇ ਜਿਲੇ ਵਿਚ ਲਹਿਰਾਏਗਾ ਤਿਰੰਗਾ ਝੰਡਾ
15 ਅਗਸਤ ਆਜਾਦੀ ਦਿਵਸ ਸਮਾਗਮ ਮੌਕੇ ਰੂਪਨਗਰ ਵਿੱਚ ਕੁਲਤਾਰ ਸਿੰਘ ਸੰਧਵਾਂ, ਤਰਨਤਾਰਨ ਵਿੱਚ ਜੈ ਕ੍ਰਿਸ਼ਨ ਸਿੰਘ ਰੌੜੀ, ਅੰਮ੍ਰਿਤਸਰ ਵਿੱਚ ਅਮਨ ਅਰੋੜਾ, ਗੁਰਦਾਸਪੁਰ ਵਿੱਚ ਡਾ. ਬਲਜੀਤ ਕੌਰ, ਮਾਲੇਰਕੋਟਲਾ ਵਿੱਚ ਡਾ. ਬਲਬੀਰ ਸਿੰਘ, ਫਾਜ਼ਿਲਕਾ ਵਿੱਚ ਲਾਲ ਚੰਦ ਕਟਾਰੂਚੱਕ, ਸ਼ਹੀਦ ਭਗਤ ਸਿੰਘ ਨਗਰ ਵਿੱਚ ਹਰਜੋਤ ਸਿੰਘ ਬੈਂਸ, ਮੋਹਾਲੀ ਵਿੱਚ ਹਰਭਜਨ ਸਿੰਘ, ਪਟਿਆਲਾ ਵਿੱਚ ਗੁਰਮੀਤ ਸਿੰਘ ਖੁੱਡੀਆਂ ਕੌਮੀ ਝੰਡਾ ਲਹਿਰਾਉਣਗੇ ।
ਇਸੇ ਤਰ੍ਹਾਂ ਹੁਸਿ਼ਆਰਪੁਰ ਵਿੱਚ ਡਾ. ਰਵਜੋਤ ਸਿੰਘ, ਬਰਨਾਲਾ ਵਿੱਚ ਬਰਿੰਦਰ ਕੁਮਾਰ ਗੋਇਲ, ਬਠਿੰਡਾ ਵਿੱਚ ਹਰਦੀਪ ਸਿੰਘ ਮੁੰਡੀਆਂ, ਸੰਗਰੂਰ ਵਿੱਚ ਤਰਨਪ੍ਰੀਤ ਸਿੰਘ ਸੌਂਦ, ਜਲੰਧਰ ਵਿੱਚ ਮੋਹਿੰਦਰ ਭਗਤ ਅਤੇ ਲੁਧਿਆਣਾ ਵਿੱਚ ਹਰਪਾਲ ਸਿੰਘ ਚੀਮਾ ਕੌਮੀ ਝੰਡਾ ਲਹਿਰਾਉਣਗੇ । ਸਮਾਗਮਾਂ ਦੌਰਾਨ ਪਰੇਡ, ਸੱਭਿਆਚਾਰਕ ਪ੍ਰੋਗਰਾਮ ਅਤੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ।
Read More : ਪੰਜਾਬ ਸਰਕਾਰ ਨੇ ਕਰ ਦਿੱਤੀ ਹੈ ਬੇਅਦਬੀ ਵਿਰੋਧੀ ਕਾਨੂੰਨ ਵਿਚ ਸੋਧ ਦੀ ਤਿਆਰੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
