ਜਿਨਸੀ ਸੋਸ਼ਣ ਮਾਮਲੇ ਵਿਚ ਕੈਨੇਡਾ ਵਿਖੇ ਪੰਜਾਬੀ ਵਿਅਕਤੀ ਗ੍ਰਿਫ਼ਤਾਰ

Mandeep Singh

ਕੈਨੇਡਾ, 28 ਜੁਲਾਈ 2026 : ਕੈਨੇਡਾ (Canada) ਦੇ ਸ਼ਹਿਰ ਬਰਲਿੰਗਟਨ ਵਿਖੇ ਇਕ ਪੰਜਾਬੀ ਵਿਅਕਤੀ ਨੂੰ ਮਹਿਲਾ ਦਾ ਜਿਨਸੀ ਸੋਸ਼ਣ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਪੰਜਾਬੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਬਰਲਿੰਗਟਨ (City of Burlington) ਵਿਖੇ ਜੋ ਇਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਮਹਿਲਾ ਨਾਲ ਜਿਨਸੀ ਸ਼ੋਸ਼ਣ (Sexual abuse) ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ 25 ਸਾਲਾ ਮਨਦੀਪ ਸਿੰਘ (Mandeep Singh) ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮਨਦੀਪ ਸਿੰਘ ਰਾਈਡ ਸ਼ੇਅਰ ਡਰਾਈਵਰ ਦੇ ਤੌਰ ‘ਤੇ ਜਾਣਿਆਂ ਜਾਂਦਾ ਹੈ ।

ਪੁਲਸ ਨੇ ਹੋਰ ਪੀੜ੍ਹਤਾਂ ਦੇ ਸਾਹਮਣੇ ਆਉਣ ਲਈ ਕੀਤੀ ਤਸਵੀਰ ਜਾਰੀ

ਉਕਤ ਵਿਅਕਤੀ ਜਿਸ ਤੇ ਕੈਨੇਡਾ ਵਿਖੇ ਮਹਿਲਾ ਨਾਲ ਜਿਨਸੀ ਸੋਸ਼ਣ ਹੋਣ ਦੇ ਦੋਸ਼ ਲੱਗੇ ਹਨ ਤੇ ਪੁਲਸ ਦੀ ਜਾਂਚ ਵਿਚ ਦੋਸ਼ੀ ਵੀ ਪਾਇਆ ਗਿਆ ਹੈ ਦੀ ਤਸਵੀਰ ਵੀ ਹਾਲਟਲ ਪੁਲਸ ਵਲੋਂ ਜਾਰੀ ਕੀਤੀ ਗਈ ਹੈ ਤਾਂ ਜੋ ਜੇਕਰ ਕੋਈ ਹੋਰ ਵੀ ਉਕਤ ਵਿਅਕਤੀ ਤੋਂ ਪੀੜ੍ਹਤ ਹੈ ਤਾਂ ਉਹ ਸਾਹਮਣੇ ਆ ਸਕੇ ਤਾਂ ਜੋ ਹੋਰ ਘਟਨਾਕ੍ਰਮਾਂ ਦਾ ਪਤਾ ਲਗਾਇਆ ਜਾ ਸਕੇ ।

ਕਦੋਂ ਵਾਪਰੀ ਹੈ ਘਟਨਾ

ਉਪਰੋਕਤ ਘਟਨਾਕ੍ਰਮ ਜੋ ਕਿ ਹਾਲਟਨ ਖੇਤਰੀ ਪਲਸ ਮੁਤਾਬਕ 16 ਜੂਨ 2026 ਦੀ ਸਾ਼ਮ ਲਗਭਗ ਸਵਾ 5 ਵਜੇ ਬਰਲਿੰਗਟਨ ਜੀਓ ਸਟੇਸ਼ਨ ਦੇ ਪਾਰਕਿੰਗ ਖੇਤਰ ਵਾਪਰਿਆ ਦੱਸਿਆ ਜਾ ਰਿਹਾ ਹੈ ਦੀ ਸਿ਼ਕਾਇਤ ਸਾਹਮਣੇ ਆਉਣ ਤੇ ਜਾਂਚ ਕਰਨ ਤੋਂ ਬਾਅਦ ਮਨਦੀਪ ਸਿੰਘ ਨੂੰ ਪੁਲਸ ਨੇ ਆਖਰਕਾਰ ਗ੍ਰਿਫ਼ਤਾਰ ਕੀਤਾ ਹੈ ।

Read More : ਇਟਲੀ `ਚ ਦੋ ਸਿੱਖ ਸੇਵਾਦਾਰਾਂ ਦਾ ਕਾਤਲ ਨੂੰ ਬ੍ਰਿਟੇਨ ਤੋਂ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *