ਭਾਰਤੀ ਸਬ-ਜੂਨੀਅਰ ਹਾਕੀ ਟੀਮ ਨੇ ਪਾਕਿਸਤਾਨ ਅਤੇ ਓਮਾਨ ਨੂੰ ਹਰਾਇਆ

Hockey Team

ਮਸਕਟ, 23 ਜੁਲਾਈ 2026 : ਐੱਫ. ਆਈ. ਐੱਚ. ਯੂਥ ਹਾਕੀ ਏਸ਼ੀਆਈ ਚੈਂਪੀਅਨਸਿ਼ਪ (Youth Hockey Asian Championship) ਜੋ ਕਿ ਮਸਕਟ ਵਿਖੇ ਹੋਈ ਵਿਚ ਭਾਰਤ ਸਬ-ਜੂਨੀਅਰ ਟੀਮ ਨੇ ਪਾਕਿਸਤਾਨ ਤੇ ਓਮਾਨ ਨੂੰ ਹਰਾਇਆ ਹੈ ।

ਭਾਰਤ ਨੇ ਓਮਾਨ ਨੂੰ ਕਿੰਨੇ ਗੋਲ ਨਾਲ ਹਰਾਇਆ

ਭਾਰਤੀ ਸਬ-ਜੂਨੀਅਰ ਲੜਕਿਆਂ (Indian sub-junior boys) ਦੀ ਟੀਮ ਨੇ ਐੱਫ. ਆਈ. ਐੱਚ. ਯੂਥ ਹਾਕੀ ਏਸ਼ੀਆਈ ਚੈਂਪੀਅਨਸਿ਼ਪ ਵਿੱਚ ਪਾਕਿਸਤਾਨ ਅਤੇ ਓਮਾਨ ਨੂੰ ਹਰਾ ਕੇ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਕੇਤਨ ਕੁਸ਼ਵਾਹਾ ਦੀ ਕਪਤਾਨੀ ਹੇਠ ਭਾਰਤ ਨੇ ਓਮਾਨ ਨੂੰ 14-0 ਨਾਲ ਹਰਾਇਆ, ਜਿਸ ਵਿੱਚ ਕਪਤਾਨ ਨੇ 4 ਗੋਲ ਕੀਤੇ ਅਤੇ ਆਸ਼ੀਸ਼ ਤਾਨੀ ਪੂਰਤੀ ਨੇ ਹੈਟ੍ਰਿਕ ਲਗਾਈ ।

ਭਾਰਤ ਨੇ ਪਾਕਿਸਤਾਨ ਵਿਰੁੱਧ 7-4 ਨਾਲ ਜਿੱਤ ਕੀਤੀ ਦਰਜ

ਸਫਰ ਗਾਟਕ ਸੈਕਸ 2-2, ਪ੍ਰਹਿਲਾਦ ਰਾਜਭਰ, ਕਰਨ ਗੌਤਮ ਅਤੇ ਰੋਮਿਤ ਪਾਲ ਨੇ 1-1 ਗੋਲ ਦਾਗਿਆ । ਪਾਕਿਸਤਾਨ ਦੇ ਖਿ਼ਲਾਫ਼ ਭਾਰਤ ਨੇ 7-4 ਨਾਲ ਜਿੱਤ ਦਰਜ (Victory) ਕੀਤੀ, ਜਿਸ ਵਿੱਚ ਕਰਨ ਗੌਤਮ ਨੇ 3 ਗੋਲ ਕੀਤੇ । ਰਾਹੁਲ ਯਾਦਵ, ਪ੍ਰਹਿਲਾਦ ਰਾਜਭਰ, ਕਪਤਾਨ ਕੁਸ਼ਵਾਹਾ ਅਤੇ ਰੋਮਿਤ ਪਾਲ ਨੇ 1-1 ਗੋਲ ਕੀਤਾ ।

ਪਾਕਿਸਤਾਨ ਲਈ ਅਸਲਮ ਮੁਹੰਮਦ ਫਰਹਾਨ ਅਤੇ ਆਦਿਲ ਨੇ 1-1, ਜਦਕਿ ਉਸਮਾਨ ਮੁਹੰਮਦ ਨੇ 2 ਗੋਲ ਕੀਤੇ । ਭਾਰਤੀ ਸਬ-ਜੂਨੀਅਰ ਟੀਮ ਨੇ ਉਜ਼ਬੇਕਿਸਤਾਨ ਨੂੰ 16-0 ਨਾਲ ਹਰਾਇਆ । ਚੀਨ ਲਈ ਚੇਨ ਗੀ ਅਤੇ ਜਿਆਸ਼ਿਨ ਗੁਓ ਨੇ ਗੋਲ ਕੀਤੇ, ਜਦਕਿ ਭਾਰਤ ਲਈ ਨੌਸ਼ੀਨ ਨਾਜ਼ ਨੇ 2 ਗੋਲ ਦਾਗੇ ।

ਕਿਸ ਨੇ ਉਜਬੇਕਿਸਤਾਨ ਖਿਲਾਫ਼ ਕਿੰਨੇ ਗੋਲ ਕੀਤੇ

ਉਜ਼ਬੇਕਿਸਤਾਨ ਦੇ ਖਿਲਾਫ਼ ਨੌਸ਼ੀਨ ਨਾਜ਼ ਨੇ 4, ਸੰਦੀਪਾ ਕੁਮਾਰੀ ਅਤੇ ਕਪਤਾਨ ਸਵੀਟੀ ਕੁਜੂਰ ਨੇ 3-3, ਦਿਆ ਅਤੇ ਪੁਸ਼ਪਾ ਨੇ 2-2, ਜਦਕਿ ਕਿਰਨ ਇਕ ਅਤੇ ਨੀਲਮ ਟੋਪਨੋ ਨੇ 1-1 ਗੋਲ ਦਾਗਿਆ । ਇਹ ਟੂਰਨਾਮੈਂਟ ਪਹਿਲਾਂ ਐੱਫ. ਆਈ. ਐੱਚ. ਹਾਕੀ-5 ਵਿਸ਼ਵ ਕੱਪ ਦਾ ਕੁਆਲੀਫਾਇਰ ਵੀ ਹੈ ।

Read More : ਪੰਜਾਬ ਦੇ ਗੱਭਰੂ ਹਰਸ਼ਵੀਰ ਸਿੰਘ ਸੇਖੋਂ ਨੇ ਗੱਡੇ ਖੇਡ ਜਗਤ `ਚ ਗੱਡੇ ਝੰਡੇ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *