ਘਰ ਵਿੱਚ ਦਾਖਲ ਹੋ ਕੇ ਮਹਿਲਾ ਨਾਲ ਜਬਰ-ਜਨਾਹ

Teacher Raped

ਕਰਨਾਲ, 22 ਜੁਲਾਈ 2026 : ਹਰਿਆਣਾ (Haryana) ਸੂਬੇ ਦੇ ਸ਼ਹਿਰ ਕਰਨਾਲ ਦੇ ਇੱਕ ਪਿੰਡ ਵਿੱਚ ਇੱਕ ਮਹਿਲਾ ਨਾਲ ਜਬਰ-ਜਨਾਹ (Rape) ਅਤੇ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ ।

ਮਹਿਲਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੋਸ਼ ਲਗਾਇਆ

ਪੀੜਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਦੋਸ਼ ਲਗਾਇਆ ਕਿ ਮੁਲਜ਼ਮ ਉਸਦੇ ਘਰ ਵਿੱਚ ਦਾਖਲ ਹੋਇਆ ਅਤੇ ਜਦੋਂ ਉਹ ਘਰ ਵਿੱਚ ਇਕੱਲੀ ਸੀ ਤਾਂ ਉਸ ਨਾਲ ਜ਼ਬਰਦਸਤੀ ਕੀਤੀ । ਘਟਨਾ ਤੋਂ ਬਾਅਦ ਮੁਲਜ਼ਮ ਨੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ (Death threat) ਵੀ ਦਿੱਤੀ ।

ਮੁਲਜਮ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ

ਘਟਨਾ ਤੋਂ ਬਾਅਦ ਪੀੜਤਾ ਘਬਰਾ ਗਈ ਅਤੇ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਪੂਰੀ ਘਟਨਾ ਬਾਰੇ ਦੱਸਿਆ । ਪਰਿਵਾਰਕ ਮੈਂਬਰਾਂ ਨੇ ਬੁਟਾਣਾ ਥਾਣੇ ਪਹੁੰਚ ਕੇ ਮੁਲਜ਼ਮ ਖਿ਼ਲਾਫ਼ ਸਿ਼ਕਾਇਤ ਦਿੱਤੀ । ਬੁਟਾਣਾ ਥਾਣਾ ਇੰਚਾਰਜ ਵਿਪਿਨ ਕੁਮਾਰ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਖਿ਼ਲਾਫ਼ ਮਾਮਲਾ ਦਰਜ (Case registered) ਕਰ ਲਿਆ ਗਿਆ ਹੈ ।

Read More : ਸੋਸ਼ਲ ਮੀਡੀਆ `ਤੇ ਦੋਸਤੀ ਤੋਂ ਬਾਅਦ ਔਰਤ ਨਾਲ ਜਬਰ-ਜਨਾਹ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *