ਤੰਗ-ਪ੍ਰੇਸ਼ਾਨ ਹੋ ਕੇ ਵਿਆਹੁਤਾ ਔਰਤ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ

Nooemehal Suicide

ਨੂਰਮਹਿਲ, 21 ਜੁਲਾਈ 2026 : ਪੰਜਾਬ ਦੇ ਨੂਰਮਹਿਲ (Nurmahal) ਦੇ ਮਾਡਲ ਟਾਊਨ ਖੇਤਰ ਵਿਖੇ ਇਕ ਵਿਆਹੁਤਾ ਔਰਤ ਵਲੋਂ ਤੰਗ-ਪ੍ਰੇਸ਼ਾਨ ਹੋ ਕੇ ਫਾਹਾ ਲਗਾ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਔਰਤ

ਮਿਲੀ ਜਾਣਕਾਰੀ ਅਨੁਸਾਰ ਨੂਰਮਹਿਲ ਦੇ ਮਾਡਲ ਟਾਊਨ ਖੇਤਰ ਵਿਖੇ ਜੋ ਇਕ ਵਿਆਹੁਤਾ ਔਰਤ ਵਲੋਂ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਪ੍ਰੇਸ਼ਾਨ (Annoyed) ਹੋ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ ਸਰਬਜੀਤ ਕੌਰ (Sarabjit Kaur) ਦੇ ਤੌਰ ‘ਤੇ ਹੋਈ ਹੈ । ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਧੀ ਨੂੰ ਲਗਾਤਾਰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਤੋਂ ਤੰਗ ਆ ਕੇ ਉਸ ਨੇ ਮੌਤ ਨੂੰ ਗਲੇ ਲਗਾ ਲਿਆ ।

ਕੀ ਜਾਣਕਾਰੀ ਦਿੱਤੀ ਮ੍ਰਿਤਕਾ ਦੇ ਭਰਾ ਨੇ

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮ੍ਰਿਤਕਾ ਦਾ ਭਰਾ ਜੈ ਚੰਦ ਨਿਵਾਸੀ ਗੁਰੂ ਰਵਿਦਾਸ ਨਗਰ ਬੂਟਾ ਮੰਡੀ ਜਲੰਧਰ ਆਪਣੇ ਪਰਿਵਾਰ ਸਮੇਤ ਮੌਕੇ `ਤੇ ਪਹੁੰਚਿਆ ਨੇ ਦੱਸਿਆ ਕਿ ਉਸ ਦੀ ਸਭ ਤੋਂ ਛੋਟੀ ਭੈਣ ਸਰਬਜੀਤ ਕੌਰ ਦਾ ਵਿਆਹ ਸਾਲ 2012 ਵਿੱਚ ਬਲਵਿੰਦਰ ਕੁਮਾਰ ਨਿਵਾਸੀ ਮਾਡਲ ਟਾਊਨ ਨੂਰਮਹਿਲ ਨਾਲ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਦੋਵਾਂ ਦੇ ਦੋ ਬੱਚੇ ਹੋਏ ।

ਭਰਾ ਨੇ ਭੈਣ ਦੀ ਖੁਦਕੁਸ਼ੀ ਦਾ ਦੋਸ਼ ਕਿਸ ਕਿਸ ‘ਤੇ ਲਗਾਇਆ

ਵਿਆਹੁਤਾ ਮਹਿਲਾ ਸਰਬਜੀਤ ਕੌਰ ਦੇ ਭਰਾ ਜੈ ਚੰਦ ਅਤੇ ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਸਰਬਜੀਤ ਕੌਰ ਆਪਣੀ ਵਿਆਹੁਤਾ ਜ਼ਿੰਦਗੀ ਵਿੱਚ ਖੁਸ਼ ਨਹੀਂ ਸੀ । ਕਾਫੀ ਸਮੇਂ ਤੋਂ ਉਸ ਦਾ ਆਪਣੇ ਸਹੁਰੇ ਪਰਿਵਾਰ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ । ਦੋਸ਼ ਹੈ ਕਿ ਪਤੀ ਬਲਵਿੰਦਰ ਕੁਮਾਰ, ਸਹੁਰਾ ਅਮਰਜੀਤ, ਸੱਸ ਜਗੀਰੋ ਅਤੇ ਨਣਦ ਨੀਲੋ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰਦੇ ਆ ਰਹੇ ਸਨ । ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਰੋਜ਼-ਰੋਜ਼ ਦੇ ਕਲੇਸ਼ ਅਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਸਰਬਜੀਤ ਕੌਰ ਨੇ ਮਾਨਸਿਕ ਤਣਾਅ ਵਿੱਚ ਆ ਕੇ ਫਾਹਾ ਲਗਾ ਲਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।

ਪੁਲਸ ਨੇ ਲਾਸ ਨੂੰ ਪੋਸਟਮਾਰਟਮ ਲਈ ਦਿੱਤਾ ਹੈ ਭੇਜ

ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਹੈ । ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਭਰਾ ਅਤੇ ਪੇਕੇ ਪੱਖ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।

Read More : ਘਰੇਲੂ ਕਲੇਸ਼ ਕਾਰਨ ਪਤੀ-ਪਤਨੀ ਨੇ ਨਹਿਰ `ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *