ਮੁੱਖ ਮੰਤਰੀ ਨੇ ਕੀਤੇ 2800 ਰਾਸ਼ਨ ਡਿਪੂ ਹੋਲਡਰਾਂ ਨੂੰ ਲਾਇਸੈਂਸ ਜਾਰੀ

Chief Minister

ਚੰਡੀਗੜ੍ਹ, 16 ਜੁਲਾਈ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਅੱਜ ਮੋਹਾਲੀ ਵਿਖੇ 2800 ਨਵੇਂ ਰਾਸ਼ਨ ਡਿਪੂ ਹੋਲਡਰਾਂ ਨੂੰ ਲਾਇਸੈਂਸ ਜਾਰੀ ਕੀਤੇ ਹਨ ।

ਨਵੇਂ ਡਿਪੂਆਂ ਨਾਲ ਕਿੰਨੇ ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ ਘਰ ਦੇ ਨੇੜੇ ਰਾਸ਼ਨ

ਪੰਜਾਬ ਸਰਕਾਰ (Punjab Government) ਵਲੋਂ ਅੱਜ 2800 ਨਵੇਂ ਰਾਸ਼ਨ ਡਿਪੂ ਹੋਲਡਰਾਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ ਦੇ ਚਲਦਿਆਂ ਨਵੇਂ ਰਾਸ਼ਨ ਡਿਪੂ (New ration depot) ਖੁੱਲ੍ਹਣ ਨਾਲ ਕਰੀਬ 5. 5 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਘਰ ਨੇੜੇਹੀ ਰਾਸ਼ਨ ਮਿਲ ਸਕੇਗਾ । ਜਾਣਕਾਰੀ ਅਨੁਸਾਰ ਸਰਕਾਰ ਵਲੋਂ ਅਪਣਾਈ ਗਈ ਨਵੀਂ ਨੀਤੀ ਤਹਿਤ 2800 ਵਿੱਚੋਂ 633 ਡਿਪੂ ਅਨੁਸੂਚਿਤ ਜਾਤੀਆਂ , 199 ਪੱਛੜੀਆਂ ਸ਼੍ਰੇਣੀਆਂ, 181 ਸਾਬਕਾ ਫ਼ੌਜੀਆਂ, 39 ਸੁਤੰਤਰਤਾ ਸੰਗਰਾਮੀਆਂ, 156 ਦਿਵਿਆਂਗਜਨਾਂ ਅਤੇ 17 ਦੰਗਾ ਪੀੜਤ ਪਰਿਵਾਰਾਂ ਨੂੰ ਅਲੌਟ ਕੀਤੇ ਜਾਣਗੇ ।

ਸਰਕਾਰ ਦਾ ਹਰ ਪਿੰਡ ਤੇ ਸ਼ਹਿਰ ਵਿਚ ਡਿਪੂ ਸਥਾਪਤ ਕਰਨ ਦਾ ਟੀਚਾ

ਦੱਸਣਯੋਗ ਹੈ ਕਿ ਮੌਜੂਦਾ ਸਮੇਂ ਵਿੱਚ ਮਾਨ ਸਰਕਾਰ 14,000 ਰਾਸ਼ਨ ਡਿਪੂਆਂ ਰਾਹੀਂ ਸਮਾਰਟ ਰਾਸ਼ਨ ਕਾਰਡ ਸਕੀਮ ਤਹਿਤ ਰਜਿਸਟਰਡ 40 ਲੱਖ ਪਰਿਵਾਰਾਂ ਨੂੰ ਮੁਫ਼ਤ ਕਣਕ ਅਤੇ `ਮੇਰੀ ਰਸੋਈ` ਰਾਸ਼ਨ ਕਿੱਟ ਮੁਹੱਈਆ ਕਰਵਾ ਰਹੀ ਹੈ । ਦੱਸਿਆ ਗਿਆ ਹੈ ਕਿ ਹਰ ਪਿੰਡ ਅਤੇ ਸ਼ਹਿਰੀ ਖੇਤਰ ਵਿੱਚ ਡਿਪੂ ਸਥਾਪਤ ਕਰਨਾ ਮਾਨ ਸਰਕਾਰ ਦਾ ਮੁੱਖ ਟੀਚਾ ਹੈ । ਨਵੀਂ ਡਿਪੂ ਅਲਾਟਮੈਂਟ ਪਾਲਿਸੀ ਨੂੰ ਮਾਨ ਸਰਕਾਰ ਦਾ ਸਮਾਜਿਕ ਨਿਆਂ, ਪਾਰਦਰਸ਼ੀ ਸ਼ਾਸਨ ਅਤੇ ਆਮ ਲੋਕਾਂ ਦੀ ਸਹੂਲਤ ਵੱਲ ਇੱਕ ਇਤਿਹਾਸਕ ਕਦਮ ਕਿਹਾ ਜਾ ਰਿਹਾ ਹੈ ।

Read More : ਲੁਧਿਆਣਾ ਵਿਚ ਹੋਏ 7. 4 ਲੱਖ ਮਹਿਲਾ ਲਾਭਪਾਤਰੀ ਰਜਿਸਟਰਡ : ਬਲਜੀਤ ਕੌਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *