ਪੁਰਾਣੀ ਰੰਜਸ਼ ਦੇ ਚਲਦਿਆਂ ਨੌਜ਼ਵਾਨਾਂ ਨੇ ਕੀਤਾ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

Ajnala Murder

ਅਜਨਾਲਾ, 11 ਜੁਲਾਈ 2026 : ਪੰਜਾਬ ਦੇ ਸ਼ਹਿਰ ਅਜਨਾਲਾ (Ajnala) ਦੇ ਪਿੰਡ ਸ਼ਹੂਰਾ ਵਿਖੇ ਇਕ ਨੌਜਵਾਨ ਦਾ ਹੋਰਨਾਂ ਨੌਜਵਾਨਾਂ ਨੇ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਪੁਲਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਸ਼ਹੂਰਾ (Village Shahura) ਵਿਖੇ ਜੋ ਇਕ ਨੌਜਵਾਨ ਦਾ ਪਿੰਡ ਦੇ ਹੀ ਕੁੱਝ ਹੋਰ ਨੌਜਵਾਨਾਂ ਵਲੋਂ ਪੁਰਾਣੀ ਰੰਜਸ਼ ਦੇ ਚਲਦਿਆਂ ਹਾਲ ਹੀ ਵਿਚ ਹੋਈ ਤਕਰਾਰਬਾਜੀ ਦੇ ਚਲਦਿਆਂ ਗੋਲੀਬਾਰੀ (Shooting) ਕਰਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਗੁਰਅਵਤਾਰ ਸਿੰਘ ਦੇ ਤੌਰ ‘ਤੇੇ ਹੋਈ ਹੈ ।

ਕੀ ਦੱਸਿਆ ਮ੍ਰਿਤਕ ਨੌਜਵਾਨ ਦੇ ਪਿਤਾ ਨੇ

ਪੁਰਾਣੀ ਰੰਜਸ਼ ਦੇ ਚਲਦਿਆਂ ਗੋਲੀਆਂ ਮਾਰੇ ਜਾਣ ਕਾਰਨ ਮੌਤ ਦੇ ਘਾਟ ਉਤਰੇ ਨੌਜਵਾਨ ਦੇ ਪਿਤਾ ਲਾਹੌਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਅਵਤਾਰ ਸਿੰਘ (Guravtar Singh) ਦੀ ਪਿੰਡ ਦੇ ਹੀ ਗੁਰਜੰਟ ਸਿੰਘ, ਹਨੀ ਡੰਡੇ ਅਤੇ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਨਾਲ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ । ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਕਤ ਨੌਜਵਾਨ ਮੋਟਰਸਾਈਕਲ ‘ਤੇ ਸਵਾਰ ਹੋ ਕੇ ਉਨ੍ਹਾਂ ਦੇ ਡੇਰੇ ‘ਤੇ ਆਏ ਅਤੇ ਉਨ੍ਹਾਂ ਨੇ ਗੁਰਅਵਤਾਰ ਸਿੰਘ ਨੂੰ ਆਵਾਜ਼ ਮਾਰ ਕੇ ਬਾਹਰ ਬੁਲਾਇਆ ।

ਜਦੋਂ ਮੇਰਾ ਪੁੱਤਰ ਗੁਰਅਵਤਾਰ ਸਿੰਘ ਬਾਹਰ ਆਇਆ ਤਾਂ ਉਕਤ ਨੌਜਵਾਨਾਂ ਦੀ ਉਸ ਨਾਲ ਬਹਿਸਬਾਜ਼ੀ ਹੋ ਗਈ । ਦੇਖਦੇ ਹੀ ਦੇਖਦੇ ਗੁਰਜੰਟ ਸਿੰਘ ਅਤੇ ਹਨੀ ਨੇ ਆਪਣੇ ਪਿਸਟਲ ਕੱਢ ਲਏ ਅਤੇ ਗੁਰਅਵਤਾਰ ‘ਤੇ ਸਿੱਧੀਆਂ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਗੋਲੀਆਂ ਲੱਗਣ ਕਾਰਨ ਗੁਰਅਵਤਾਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਉੱਥੇ ਹੀ ਡਿੱਗ ਪਿਆ ।

ਘਟਨਾ ਦਾ ਪਤਾ ਚਲਦਿਆਂ ਪੁਲਸ ਟੀਮ ਨੇ ਕੀਤੀ ਪਹੁੰਚ ਕੇ ਕਾਰਵਾਈ

ਉਕਤ ਵਾਰਦਾਤ ਸਬੰਧੀ ਜਾਣਕਾਰੀ ਮਿਲਦਿਆਂ ਹੀ ਸਬੰਧਤ ਥਾਣੇ ਦੀ ਪੁਲਸ ਟੀਮ ਮੌਕੇ ਤੇ ਪਹੁੰਚੀ ਅਤੇ ਅਗਲੇਰੀ ਕਾਰਵਾਈ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਫਰਾਰ ਹੋਏ ਮੁਲਜਮਾਂ ਦੀ ਭਾਲ ਕਰਨ ਦੇ ਨਾਲ-ਨਾਲ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਮੁਰਦਾਘਰ ਵਿਖੇ ਭੇਜਿਆ ਗਿਆ ।

ਪੁਲਸ ਅਧਿਕਾਰੀਆਂ ਮੁਤਾਬਕ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਗੁਰਜੰਟ ਸਿੰਘ, ਹਨੀ ਡੰਡੇ ਅਤੇ ਹੋਰਨਾਂ ਖਿਲਾਫ ਮਾਮਲਾ ਦਰਜ (Case registered) ਕੀਤਾ ਜਾ ਰਿਹਾ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ । ਪੁਲਸ ਦਾ ਦਾਅਵਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ ।

Read More : ਪਤੀ ਨੇ ਗਲਾ ਵੱਢ ਕੇ ਕਰ ਦਿੱਤਾ ਪਤਨੀ ਦਾ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *