ਮੁੱਕੇਬਾਜ਼ੀ ਵਿਚ ਭਾਰਤ ਨੇ ਅੰਡਰ-19 ਮਹਿਲਾ ਵਰਗ ਵਿੱਚ 8 ਤਮਗੇ ਕੀਤੇ ਪੱਕੇ

boxing

ਜਕਾਰਤਾ, 10 ਜੁਲਾਈ 2026 : ਏਸ਼ੀਆਈ ਅੰਡਰ-19 ਅਤੇ ਅੰਡਰ-23 ਮੁੱਕੇਬਾਜ਼ੀ ਚੈਂਪੀਅਨਸ਼ਿਪ (Boxing Championship) ਵਿੱਚ ਭਾਰਤੀ ਮਹਿਲਾ ਮੁੱਕੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ।

ਪੰਜਵੇਂ ਦਿਨ ਛੇ ਮੁੱਕੇਬਾਜਾਂ ਨੇ ਸੈਮੀਫਾਈਨਲ ਵਿਚ ਥਾਂ ਬਣਾ ਕੇ ਕੀਤੇ ਆਪਣੇ ਤਮਗੇ ਪੱਕੇ

ਵੀਰਵਾਰ ਨੂੰ ਮੁਕਾਬਲਿਆਂ ਦੇ ਪੰਜਵੇਂ ਦਿਨ ਭਾਰਤ ਦੀਆਂ 6 ਮੁੱਕੇਬਾਜ਼ਾਂ ਨੇ ਸੈਮੀਫਾਈਨਲ ਵਿੱਚ ਥਾਂ ਬਣਾ ਕੇ ਆਪਣੇ ਤਮਗੇ (Medals) ਪੱਕੇ ਕਰ ਲਏ । ਟੀਮ ਦੀ ਅਗਵਾਈ ਕਰਦਿਆਂ ਚੰਦ੍ਰਿਕਾ ਭੋਰੇਸ਼ ਪੁਜਾਰੀ (51 ਕਿਲੋਗ੍ਰਾਮ) ਨੇ ਕਜ਼ਾਖਸਤਾਨ ਦੀ ਬਾਦਿਰਾ ਕਾਲਟੇ ਨੂੰ 5-0 ਨਾਲ ਹਰਾਇਆ। ਇਸੇ ਤਰ੍ਹਾਂ ਜੌਏਸ਼ੀ ਦੇਵੀ (54 ਕਿਲੋਗ੍ਰਾਮ) ਨੇ ਕਜ਼ਾਖਸਤਾਨ ਦੀ ਮਾਰਲ ਟੋਲੇਪਬਰਗੇਨ ਨੂੰ 5-0 ਨਾਲ ਹਰਾ ਕੇ ਸੈਮੀਫਾਈਨਲ (Semi-finals) ਵਿੱਚ ਦਾਖਲਾ ਕੀਤਾ ।

ਕਿੰਨੇ ਭਾਰ ਵਰਗ ਵਿਚ ਕਿਸ ਨੇ ਕਿਸ ਨੂੰ ਹਰਾਇਆ

ਪ੍ਰਾਚੀ (57 ਕਿਲੋਗ੍ਰਾਮ) ਨੇ ਉਜ਼ਬੇਕਿਸਤਾਨ ਦੀ ਰੋਬੀਆ ਰਵਸ਼ਾਨੋਵਾ ਨੂੰ 5-0 ਨਾਲ ਹਰਾ ਕੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ, ਜਦਕਿ ਚਾਹਤ (60 ਕਿਲੋਗ੍ਰਾਮ) ਨੇ ਕਜ਼ਾਖਸਤਾਨ ਦੀ ਝਾਸਮਿਨ ਅਬ੍ਰਾਮਯਾਨ ਨੂੰ ਵੀ 5-0 ਨਾਲ ਮਾਤ ਦਿੱਤੀ । 48 ਕਿਲੋਗ੍ਰਾਮ ਵਰਗ ਵਿੱਚ ਗੁੰਜਨ ਨੇ ਮੰਗੋਲੀਆ ਦੀ ਅਲਤਾਨਜੁਲ ਅਲਤਾਨਗਾਡਾਸ ਨੂੰ ਸਖ਼ਤ ਮੁਕਾਬਲੇ ਵਿੱਚ 3-0 ਨਾਲ ਹਰਾਇਆ। ਉੱਥੇ ਹੀ ਅੰਸ਼ਿਕਾ (75 ਕਿਲੋਗ੍ਰਾਮ) ਨੇ ਕਜ਼ਾਖਸਤਾਨ ਦੀ ਅਲਤਿਨਗੁਲ ਆਈਮੁਖਾਨ ਨੂੰ 4-1 ਨਾਲ ਹਰਾ ਕੇ ਭਾਰਤ ਲਈ ਇੱਕ ਹੋਰ ਤਮਗਾ ਪੱਕਾ ਕੀਤਾ ।

ਭਾਰਤ ਨੂੰ ਕਰਨਾ ਪਿਆ ਦੋ ਸਖ਼ਤ ਮੁਕਾਬਲਿਆਂ ਵਿਚ ਹਾਰ ਦਾ ਸਾਹਮਣਾ

ਹਾਲਾਂਕਿ ਭਾਰਤ ਨੂੰ ਦੋ ਸਖ਼ਤ ਮੁਕਾਬਲਿਆਂ (Tough competitions) ਵਿੱਚ ਹਾਰ ਦਾ ਸਾਹਮਣਾ ਵੀ ਕਰਨਾ ਪਿਆ । ਵੰਸਿ਼ਕਾ (65 ਕਿਲੋਗ੍ਰਾਮ) ਨੂੰ ਉਜ਼ਬੇਕਿਸਤਾਨ ਦੀ ਰੁਸ਼ਾਨਬੋਨੂ ਇਸੋਏਵਾ ਖਿ਼ਲਾਫ਼ ਪਹਿਲੇ ਰਾਊਂਡ ਵਿੱਚ ਰੈਫਰੀ ਵੱਲੋਂ ਮੁਕਾਬਲਾ ਰੋਕ ਦਿੱਤੇ ਜਾਣ ਕਾਰਨ ਹਾਰ ਮਿਲੀ । ਇਸ ਤੋਂ ਇਲਾਵਾ ਲਕਸ਼ੂ (70 ਕਿਲੋਗ੍ਰਾਮ) ਉਜ਼ਬੇਕਿਸਤਾਨ ਦੀ ਮਾਫਤੂਨਾ ਯਾਂਗੀਏਵਾ ਤੋਂ 0-5 ਨਾਲ ਹਾਰ ਗਈ ।

Read More : ਭਾਰਤ ਨੇ ਜਿੱਤੇ ਏਸ਼ੀਆਈ ਕੁਸ਼ਤੀ ਚੈਂਪੀਅਨਸਿ਼ਪ `ਚ 4 ਸੋਨ ਸਮੇਤ 20 ਤਮਗੇ ਜਿੱਤੇ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *