ਹਿਮਾਚਲ ਪ੍ਰਦੇਸ਼, 6 ਜੂਨ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਕਾਂਗੜਾ ਤੋਂ ਇਲਾਵਾ ਸੂਬੇ ਦੇ ਹੋਰ ਵੀ ਕਈ ਹਿੱਸਿਆਂ ਵਿਚ ਭੂਚਾਲ (Earthquake) ਦੇ ਤੇਜ ਝਟਕੇ ਲੱਗੇ ਹਨ ।
ਕਿੰਨੀ ਤੀਬਰਤਾ ਸੀ ਭੂਚਾਲ ਦੀ
ਮਿਲੀ ਜਾਣਕਾਰੀ ਮੁਤਾਬਕ ਭੂਚਾਲ ਬੀਤੀ ਰਾਤ ਸ਼ੁੱਕਰਵਾਰ ਨੂੰ 10 : 04 ਵਜੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿ਼ਲੇ ਸਮੇਤ ਸੂਬੇ ਦੇ ਕਈ ਹਿੱਸਿਆਂ `ਚ ਆਇਆ । ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (National Seismological Center) ਮੁਤਾਬਕ ਰਿਕਟਰ ਪੈਮਾਨੇ `ਤੇ ਭੂਚਾਲ (Intensity) ਦੀ ਤੀਬਰਤਾ 5.0 ਦਰਜ ਕੀਤੀ ਗਈ । ਭੂਚਾਲ ਦਾ ਕੇਂਦਰ ਚੰਬਾ ਅਤੇ ਕਾਂਗੜਾ ਜ਼ਿਲ੍ਹਿਆਂ ਦੀ ਸਰਹੱਦ ਨੇੜੇ ਧਰਮਸ਼ਾਲਾ ਖੇਤਰ ਵਿੱਚ ਜ਼ਮੀਨ ਤੋਂ ਕਰੀਬ ਪੰਜ ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ ।
ਦੱਸਣਯੋਗ ਹੈ ਕਿ ਕਿ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਲੋਕ ਡਰ ਗਏ ਅਤੇ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਆ ਗਏ। ਹਾਲਾਂਕਿ ਦੇਰ ਰਾਤ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਸੀ। ਕਾਂਗੜਾ, ਧਰਮਸ਼ਾਲਾ, ਪਾਲਮਪੁਰ, ਬੈਜਨਾਥ, ਚੰਬਾ, ਮੰਡੀ ਸਮੇਤ ਸੂਬੇ ਦੇ ਕਈ ਇਲਾਕਿਆਂ `ਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ।
ਕੀ ਮੰਨਣਾ ਹੈ ਮਾਹਿਰਾਂ ਦਾ
ਮਾਹਿਰਾਂ ਦਾ ਮੰਨਣਾ ਹੈ ਕਿ ਘੱਟ ਡੂੰਘਾਈ `ਤੇ ਆਉਣ ਵਾਲੇ ਭੂਚਾਲਾਂ ਦਾ ਜਿਆਦਾ ਪ੍ਰਭਾਵ ਪੈਂਦਾ ਹੈ । ਇਹੋ ਕਾਰਨ ਹੈ ਕਿ 5. 0 ਤੀਬਰਤਾ ਵਾਲਾ ਇਹ ਭੂਚਾਲ ਰਾਜ ਦੇ ਜਿ਼ਆਦਾਤਰ ਹਿੱਸਿਆਂ ਵਿੱਚ ਸਪੱਸ਼ਟ ਤੌਰ `ਤੇ ਮਹਿਸੂਸ ਕੀਤਾ ਗਿਆ । ਪਿਛਲੇ ਦੋ ਦਹਾਕਿਆਂ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਆਏ ਜਿਆਦਾਤਰ ਭੂਚਾਲ ਰਿਕਟਰ ਪੈਮਾਨੇ `ਤੇ ਦੋ ਤੋਂ ਚਾਰ ਦੇ ਵਿਚਕਾਰ ਦਰਜ ਕੀਤੇ ਗਏ ਹਨ, ਜਦੋਂ ਕਿ ਸ਼ੁੱਕਰਵਾਰ ਰਾਤ ਦਾ ਭੂਚਾਲ ਮੁਕਾਬਲਤਨ ਜ਼ਿਆਦਾ ਤੀਬਰ ਸੀ ।
Read More : ਚੀਨ ਵਿਚ ਤੜਕਸਾਰ ਆਏ ਭੂਚਾਲ ਕਾਰਨ 2 ਦੀ ਮੌਤ 13 ਬਿਲਡਿੰਗ ਢਹੀਆਂ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
