ਗੁਰਦਾਸਪੁਰ, 22 ਮਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਦੇ ਧਾਰੀਵਾਲ ਨੇੜੇ ਕਸਬਾ ਕਲੇਰ ਖੁਰਦ ਨੇੜੇ ਨੈਸ਼ਨਲ ਹਾਈਵੇ ਤੇ ਇਕ ਟੂਰਿਸਟ ਬਸ ਦੇ ਪਲਟ ਜਾਣ (Tourists just turn away) ਦਾ ਘਟਨਾਕ੍ਰਮ ਵਾਪਰਿਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਧਾਰੀਵਾਲ ਦੇ ਨੇੜੇ ਬਣੇ ਕਸਬਾ ਕਲੇਰ ਖੁਰਦ ਨਜ਼ਦੀਕ ਨੈਸ਼ਨਲ ਹਾਈਵੇ ਵਿਖੇ ਜੋ ਟੂਰਿਜਸਟ ਬਸ ਦੇ ਪਲਟ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਦੋ ਸਵਾਰੀਆਂ ਦੀ ਮੌਤ (Death) ਹੋਣ ਦੇ ਨਾਲ-ਨਾਲ ਕਈ ਜਣੇ ਜਖਮੀ ਵੀ ਹੋ ਗਏ ਹਨ । ਜਾਣਕਾਰੀ ਅਨੁਸਾਰ ਬੱਸ ਪਲਟਣ ਤੋਂ ਬਾਅਦ ਪਿੱਛੋਂ ਤੋਂ ਦੋ ਹੋਰ ਗੱਡੀਆਂ ਟਕਰਾ ਗਈਆਂ । ਹਾਦਸੇ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ । ਪੁਲਸ ਨੇ ਜ਼ਖ਼ਮੀਆਂ (injured) ਨੂੰ ਹਸਪਤਾਲ ਦਾਖਲ ਕਰਵਾਇਆ ।
ਕੀ ਦੱਸਿਆ ਬਸ ਵਿਚ ਸਵਾਰ ਵਿਦਿਆਰਥੀਆਂ ਨੇ
ਬਸ ਵਿਚ ਸਵਾਰ ਕਾਲਜ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਬਸ ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਸੀ, ਜਿਸ ਵਿਚ ਜਿ਼ਆਦਾਤਾਰ ਤੌਰ ਤੇ ਵਿਦਿਆਰਥੀ ਸਵਾਰ ਸਨ ਕਿਉਂਕਿ ਪੇਪਰ ਖਤਮ ਹੋਣ ਬਾਅਦ ਆਪਣੇ ਘਰ ਜੰਮੂ ਜਾ ਰਹੇ ਸਨ । ਪੁਲਸ ਅਧਿਕਾਰੀ ਬਲਜੀਤ ਸਿੰਘ ਅਨੁਸਾਰ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।
Read More : ਰੇਤੇ ਨਾਲ ਭਰੇ ਟਰੱਕ ਨਾਲ ਬਸ ਟਕਰਾਉਣ ਕਾਰਨ ਡਰਾਈਵਰ ਦੀ ਹੋਈ ਮੌਤ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
