ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਲਗਾਈ ਦੋ ਖਿਡਾਰੀਆਂ ਤੇ ਪਾਬੰਦੀ

Doping

ਨਵੀਂ ਦਿੱਲੀ, 22 ਮਈ 2026 : ਭਾਰਤ ਦੇਸ਼ ਦੀ ਨੈਸ਼ਨਲ ਐਂਟੀ ਡੋਪਿੰਗ ਏਜੰਸੀ (National Anti-Doping Agency) ਵਲੋਂ ਦੋ ਖਿਡਾਰੀਆਂ ‘ਤੇ ਲੰਮੇ ਸਮੇਂ ਤੱਕ ਪਾਬੰਦੀ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹਨ ਇਹ ਦੋਵੇਂ ਖਿਡਾਰੀ

ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਭਾਰਤੀ ਖੇਡ ਜਗਤ (Indian sports world) ਵਿਚ ਡੋਪਿੰਗ ਵਿਰੁਧ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਦੋ ਖਿਡਾਰੀਆਂ ’ਤੇ ਲੰਬੇ ਸਮੇਂ ਲਈ ਪਾਬੰਦੀ (Ban) ਲਗਾ ਦਿਤੀ ਹੈ । ਇਸ ਕਾਰਵਾਈ ਤਹਿਤ ਡਿਸਕਸ ਥਰੋਅਰ ਬਨਵੀਰ ਸਿੰਘ ’ਤੇ 7 ਸਾਲ ਅਤੇ ਲੰਬੀ ਦੂਰੀ ਦੇ ਦੌੜਾਕ ਹਰਿੰਦਰ ਕੁਮਾਰ ’ਤੇ 4 ਸਾਲ ਲਈ ਖੇਡਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਨਾਡਾ ਦੇ ਅਪੀਲ ਪੈਨਲ ਨੇ ਬਨਵੀਰ ਸਿੰਘ ਦੀ ਸਜ਼ਾ ਨੂੰ ਪਹਿਲਾਂ ਦਿਤੀ ਗਈ 5 ਸਾਲ ਦੀ ਸਜ਼ਾ ਤੋਂ ਵਧਾ ਕੇ 7 ਸਾਲ ਕਰ ਦਿਤਾ ਹੈ । ਬਨਵੀਰ ਸਿੰਘ ਪਿਛਲੇ ਸਾਲ ਸਟੇਰੌਇਡ ‘ਮੈਥੈਂਡੀਨੋਨ’ ਦੇ ਟੈਸਟ ਵਿਚ ਪਾਜ਼ੇਟਿਵ ਪਾਏ ਗਏ ਸਨ । 37 ਸਾਲਾ ਬਨਵੀਰ ਸਿੰਘ ਭਾਰਤ ਦੇ ਸੱਭ ਤੋਂ ਵੱਧ ਉਮਰ ਦੇ ਖਿਡਾਰੀਆਂ ਵਿਚੋਂ ਇਕ ਹਨ ਜਿਨ੍ਹਾਂ ’ਤੇ ਡੋਪਿੰਗ ਕਾਰਨ ਪਾਬੰਦੀ ਲੱਗੀ ਹੈ ।

ਪਹਿਲਾਂ ਵੀ ਲੱਗੀ ਸੀ ਦੋ ਸਾਲ ਦੀ ਪਾਬੰਦੀ

ਇਸ ਤੋਂ ਪਹਿਲਾਂ ਵੀ ਉਨ੍ਹਾਂ ’ਤੇ ਆਪਣੇ ਰਹਿਣ ਦੇ ਸਥਾਨ ਦੀ ਜਾਣਕਾਰੀ ਨਾ ਦੇਣ ਕਾਰਨ 2 ਸਾਲ ਦੀ ਪਾਬੰਦੀ ਲੱਗੀ ਹੋਈ ਸੀ । ਉਨ੍ਹਾਂ ਦਾ ਕਰੀਅਰ ਬਹੁਤਾ ਸਫ਼ਲ ਨਹੀਂ ਰਿਹਾ ਅਤੇ ਉਨ੍ਹਾਂ ਨੇ 2022 ਵਿਚ ਇੰਡੀਅਨ ਗ੍ਰਾਂ ਪ੍ਰੀ ਵਿਚ ਦੂਜਾ ਸਥਾਨ ਹਾਸਲ ਕੀਤਾ ਸੀ । ਦੂਜੇ ਪਾਸੇ ਲੰਬੀ ਦੂਰੀ ਦੇ ਦੌੜਾਕ ਹਰਿੰਦਰ ਕੁਮਾਰ ਨੂੰ ਵੀ ਡੋਪਿੰਗ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ 2 ਅਗੱਸਤ ਤੋਂ ਚਾਰ ਸਾਲ ਲਈ ਬੈਨ ਕਰ ਦਿਤਾ ਗਿਆ ਹੈ ।

2022 ਵਿਚ ਹਰਿੰਦਰ ਨੰੁ ਕਿਸ ਪਦਾਰਥ ਦੀ ਵਰਤੋਂ ਦਾ ਪਾਇਆ ਗਿਆ ਸੀ ਦੋਸ਼ੀ

ਹਰਿੰਦਰ ਕੁਮਾਰ ਨੂੰ ਅਗਸਤ 2022 ਵਿਚ ਪਾਬੰਦੀਸ਼ੁਦਾ ਪਦਾਰਥ ‘ਡਾਰਬੇਪੋਇਟਿਨ’ ਦੀ ਵਰਤੋਂ ਦਾ ਦੋਸ਼ੀ ਪਾਇਆ ਗਿਆ ਸੀ । ਇਹ ਦੋਵੇਂ ਮਾਮਲੇ ਭਾਰਤੀ ਖੇਡਾਂ ਵਿਚ ਡੋਪਿੰਗ ਦੀ ਡੂੰਘੀ ਜੜ੍ਹਾਂ ਵਾਲੀ ਸਮੱਸਿਆ ਨੂੰ ਮੁੜ ਉਜਾਗਰ ਕਰਦੇ ਹਨ । ਹਾਲਾਂਕਿ ਨਾਡਾ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਮਾਹਰਾਂ ਦਾ ਮੰਨਣਾ ਹੈ ਕਿ ਅਥਲੀਟਾਂ ਵਿਚ ਜਾਗਰੂਕਤਾ ਪੈਦਾ ਕਰਨ ਅਤੇ ਇਕ ਬਿਹਤਰ ਸਹਾਇਤਾ ਪ੍ਰਣਾਲੀ ਦੀ ਸਖ਼ਤ ਜ਼ਰੂਰਤ ਹੈ ਤਾਂ ਜੋ ਉਹ ਅਜਿਹੇ ਪਾਬੰਦੀਸ਼ੁਦਾ ਪਦਾਰਥਾਂ ਤੋਂ ਦੂਰ ਰਹਿ ਸਕਣ ।

Read More : ਗੇਲ ਦਾ ਰਿਕਾਰਡ ਤੋੜ ਕੇ ਇਤਿਹਾਸ ਰਚ ਸਕਦੈ ਸੂਰਯਵੰਸ਼ੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *