ਸੰਤ ਸਮਾਜ ਦੇ ਆਗੂ ਸਿੱਖ ਪ੍ਰਚਾਰਕ ਜਥੇਦਾਰ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨੂੰ ਮਿਲਣ ਪਹੁੰਚੇ

Sant Samaj

ਨਾਭਾ, 16 ਨਵੰਬਰ 2025 : ਪਿਛਲੇ ਦਿਨੀ ਨਾਭਾ ਦੇ ਨਜ਼ਦੀਕ ਇਤਿਹਾਸਿਕ ਗੁਰਦੁਆਰਾ ਸਿੱਧਸਰ ਅਲੌਹਰਾਂ ਸਾਹਿਬ ਵਿਖੇ ਪੁਲਸ ਪ੍ਰਸ਼ਾਸਨ ਵੱਲੋਂ ਜੋ ਵਤੀਰਾ ਕੀਤਾ ਗਿਆ ਸੀ ਉਸ ਨੂੰ ਵੇਖਦਿਆਂ ਹੀ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਜੀ ਨੂੰ ਸੰਤ ਸਮਾਜ ਦੇ ਆਗੂ ਮਿਲਣ ਪਹੁੰਚੇ, ਜਿਨਾਂ ਵਿੱਚ ਸੰਤ ਬਾਬਾ ਹਰੀ ਸਿੰਘ ਰੰਧਾਵਾ ਸਾਹਿਬ ਵਾਲੇ, ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ, ਸੰਤ ਬਾਬਾ ਸੁਰਜੀਤ ਸਿੰਘ ਯੂ. ਐਸ. ਏ. ਵਾਲੇ, ਜਿਨਾਂ ਵੱਲੋਂ ਇੱਕ ਘੰਟਾ ਸਿੱਖ ਪ੍ਰਚਾਰਕ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਨਾਲ ਮੀਟਿੰਗ ਕੀਤੀ ।
ਪੁਲਸ ਦਾ ਅਜਿਹਾ ਵਤੀਰਾ ਬੇਹਦ ਸ਼ਰਮਨਾਕ
ਮੀਟਿੰਗ ਤੋਂ ਬਾਅਦ ਸੰਤ ਸਮਾਜ ਦੇ ਆਗੂ ਸੰਤ ਬਾਬਾ ਹਰੀ ਸਿੰਘ ਰੰਧਾਵਾ ਸਾਹਿਬ ਵਾਲੇ ਅਤੇ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲਿਆਂ ਨੇ ਗੱਲਬਾਤ ਕਰਦਿਆਂ ਉਕਤ ਘਟਨਾਕ੍ਰਮ ਨੂੰ ਸ਼ਰਮਨਾਕ ਘਟਨਾ ਦੱਸਦਿਆਂ ਕਿਹਾ ਕਿ ਜੋ ਪਿਛਲੇ ਦਿਨੀ ਇਸ ਸਥਾਨ ਤੇ ਹੋਈ ਹੈ ਇਕ ਬਹੁਤ ਹੀ ਮਾੜੀ ਗੱਲ ਹੈ । ਉਹਨਾਂ ਕਿਹਾ ਕਿ ਇਸ ਅਸਥਾਨ ਤੇ ਸ਼ਾਂਤੀ ਹੈ ਅਤੇ ਸ਼ਾਂਤੀ ਰਹੇਗੀ ਪ੍ਰਸ਼ਾਸਨ ਇੱਕ ਤਰਫਾ ਚੱਲਿਆ ਉਹਨਾਂ ਕਿਹਾ ਕਿ ਸਾਰਾ ਸੰਤ ਸਮਾਜ ਜਥੇਦਾਰ ਬਾਬਾ ਕਸ਼ਮੀਰਾ ਸਿੰਘ ਦੇ ਨਾਲ ਖੜਾ ਹੈ । ਕਿਉਂਕਿ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਸਾਰੀ ਜਿੰਮੇਵਾਰੀ ਕਸ਼ਮੀਰਾ ਸਿੰਘ ਜੀ ਨੂੰ ਦਿੱਤੀ ਗਈ ਸੀ । ਉਹਨਾਂ ਕਿਹਾ ਕਿ ਸਾਰੇ ਪੰਜਾਬ ਵਿੱਚ ਸਾਡੇ 300 ਤੋਂ ਜਿਆਦਾ ਮੁਖੀ ਹਨ ਸਾਰਿਆਂ ਦਾ ਹਿਰਦਾ ਬਲੂੰਦੜਿਆ ਗਿਆ ਸੀ ।
ਨਾਭਾ ਹਲਕੇ ਤੋਂ ਇਲਾਵਾ ਪੰਜਾਬ ਵਿੱਚ ਜਿੱਥੇ ਜਿੱਥੇ ਮਹਾਤਮਾ ਬੈਠੇ ਹਨ ਉਹਨਾਂ ਰੋਸ ਹੈ
ਉਹਨਾਂ ਕਿਹਾ ਕਿ ਸਾਡੇ ਕੋਲ ਫੋਨ ਆਏ ਦੱਸੋ ਕੀ ਕਰਨਾ ਹੈ ਸੰਤ ਸਮਾਜ ਸ਼ਾਂਤੀ ਚਾਹੁੰਦਾ ਹੈ । ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇੱਕ ਵਿਅਕਤੀ ਦੇ ਮਗਰ ਲੱਗ ਕੇ ਕਸ਼ਮੀਰਾ ਸਿੰਘ ਨੂੰ ਤੰਗ ਕਰਨਾ ਹੈ, ਇਸਦਾ ਨਤੀਜਾ ਗਲਤ ਹੋਵੇਗਾ । ਨਾਭਾ ਹਲਕੇ ਤੋਂ ਇਲਾਵਾ ਪੰਜਾਬ ਵਿੱਚ ਜਿੱਥੇ ਜਿੱਥੇ ਮਹਾਤਮਾ ਬੈਠੇ ਹਨ ਉਹਨਾਂ ਰੋਸ ਹੈ । ਉਹਨਾਂ ਕਿਹਾ ਕਿ ਜਦੋਂ ਪੁਲਿਸ ਨੇ ਧੱਕੇ ਨਾਲ ਚਾਬੀਆਂ ਮੰਗੀਆਂ ਅਤੇ ਕਿਹਾ ਡੇਰਾ ਖਾਲੀ ਕਰੋ ਅਸੀਂ ਪੁੱਛਦੇ ਹਾਂ ਕਿ ਇਸ ਕਾਨੂੰਨ ਦੇ ਜਰੀਏ ਚਾਬੀਆਂ ਮੰਗੀਆਂ ਜਾ ਰਹੀਆਂ ਹਨ । ਪੁਲਸ ਦਾ ਕੰਮ ਸ਼ਾਂਤੀ ਬਣਾਏ ਰੱਖਣ ਦਾ ਹੁੰਦਾ ਹੈ ਅਸੀਂ ਪੁਲਿਸ ਪ੍ਰਸ਼ਾਸਨ ਦੱਸਣਾ ਚਾਹੁੰਦੇ ਹਾਂ ਕਿ ਸੰਤ ਸਮਾਜ ਦੀਆਂ ਸੰਸਥਾਵਾਂ ਕਸ਼ਮੀਰਾ ਸਿੰਘ ਦੇ ਨਾਲ ਹਨ ਅੱਗੇ ਤੋਂ ਅਜਿਹੀ ਹਰਕਤ ਨਹੀਂ ਹੋਣੀ ਚਾਹੀਦੀ ।
ਇਹ ਅਲੌਹਰਾਂ ਸਾਹਿਬ ਦਾ ਸਥਾਨ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨਾਲ ਜੁੜਿਆ ਹੋਇਆ ਹੈ
ਇਹ ਅਲੌਹਰਾਂ ਸਾਹਿਬ ਦਾ ਸਥਾਨ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨਾਲ ਜੁੜਿਆ ਹੋਇਆ ਹੈ । ਜੇ ਉਹਨਾਂ ਦੇ ਪੂਰੇ ਸੰਸਾਰ ਵਿੱਚ ਗੱਲ ਹੈ ਤਾਂ ਕਸ਼ਮੀਰਾ ਸਿੰਘ ਕਰਕੇ ਅਲੌਹਰਾਂ ਦੀ ਗੱਲ ਬਾਬਾ ਸੁਖਦੇਵ ਸਿੰਘ ਜੀ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਹੈ ਜਦੋਂ ਮਰਜ਼ੀ ਕਸ਼ਮੀਰਾ ਸਿੰਘ ਸਾਨੂੰ ਦੱਸਣ ਅਸੀਂ ਜਦੇ ਪਹੁੰਚ ਜਾਵਾਂਗੇ । ਉਹਨਾਂ ਕਿਹਾ ਕਿ ਜਦੋਂ ਅਸੀਂ ਐਸ. ਐਸ. ਪੀ. ਪਟਿਆਲਾ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਸਾਨੂੰ ਤੁਰੰਤ ਇਨਸਾਫ ਮਿਲਿਆ ਅਸੀਂ ਐਸ. ਐਸ. ਪੀ. ਸਾਹਿਬ ਦਾ ਅਸੀ ਦਿਲੋਂ ਧੰਨਵਾਦ ਕਰਦੇ ਹਾਂ ।

Read More : ਪਟਿਆਲਾ ਵਿੰਗ ਨੇ ਬਾਕਸਿੰਗ ਅੰਡਰ 19 ਲੜਕਿਆਂ ‘ਚ ਜਿੱਤਿਆ ਗੋਲਡ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *