ਮਹਾਰਾਸ਼ਟਰ, 13 ਮਈ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ (Maharashtra) ਦੇ ਬਾਰਾਮਤੀ ਵਿਖੇ ਅੱਜ ਇਕ ਸਿਖਲਾਈ ਜਹਾਜ਼ ਦੇ ਹਾਦਸਾਗ੍ਰਸਤ (Plane crash) ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਬਾਰਾਮਤੀ ਵਿੱਚ ਇੱਕ ਹੋਰ ਸਿਖਲਾਈ ਜਹਾਜ਼ (Training aircraft) ਜੋ ਹਾਦਸਾਗ੍ਰਸਤ ਹੋ ਗਿਆ ਹੈ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਸਿਖਲਾਈ ਲਈ ਵਰਤਿਆ ਜਾਣ ਵਾਲਾ ਦੋ-ਸੀਟਰ ਜਹਾਜ਼ ਬਾਰਾਮਤੀ ਦੇ ਗੋਜੂਬਾਬੀ ਪਿੰਡ ਦੇ ਨੇੜੇ ਅਚਾਨਕ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ । ਜਹਾਜ਼ ਵਿੱਚ ਸਿਰਫ਼ ਇੱਕ ਸਿਖਲਾਈ ਪ੍ਰਾਪਤ ਪਾਇਲਟ ਸਵਾਰ ਸੀ । ਖੁਸ਼ਕਿਸਮਤੀ ਨਾਲ, ਪਾਇਲਟ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ । ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚੀਆਂ ।
ਕੀ ਸਾਹਮਣੇ ਆਇਆ ਸ਼ੁਰੂਆਤੀ ਜਾਂਚ ਵਿਚ
ਜਹਾਜ ਦੇ ਹਾਦਸਾਗ੍ਰਸਤ ਹੋਣ ਤੇ ਕੀਤੀ ਗਈ ਸ਼ੁਰੂਆਤੀ ਜਾਂਚ ਅਨੁਸਾਰ ਜਹਾਜ਼ ਸਿਖਲਾਈ ਉਡਾਣ ‘ਤੇ ਸੀ । ਪੁਣੇ ਦੇ ਪੁਲਸ ਸੁਪਰਡੈਂਟ ਸੰਦੀਪ ਗਿੱਲ ਦੇ ਅਨੁਸਾਰ, ਸਿਖਲਾਈ ਜਹਾਜ਼ ਨੇ ਬਾਰਾਮਤੀ ਦੇ ਗੋਜੂਬਾਵੀ ਪਿੰਡ ਖੇਤਰ ਵਿੱਚ ਸਖ਼ਤ ਲੈਂਡਿੰਗ (Hard landing) ਕੀਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ । ਇਹ ਜਹਾਜ਼ ਕਥਿਤ ਤੌਰ `ਤੇ ਰੈੱਡਬਰਡ ਫਲਾਈਟ ਟ੍ਰੇਨਿੰਗ ਆਰਗੇਨਾਈਜ਼ੇਸ਼ਨ (ਐਫ. ਟੀ. ਓ.) ਦਾ ਸੀ । ਧਿਆਨ ਦੇਣ ਯੋਗ ਹੈ ਕਿ ਇਸੇ ਖੇਤਰ ਵਿੱਚ ਅਜੀਤ ਪਵਾਰ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ ।
Read More : ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਹੋਈ ਕਈ ਲੋਕਾਂ ਦੀ ਮੌਤ ਤੇ ਕਈ ਜਣੇ ਜ਼ਖ਼ਮੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
