ਆਪ ਆਗੂਆਂ ਨਾਲ ਮਿਲ ਕੇ ਲੱਡੂ ਵੰਡੇ ਗਏ ਤੇ ਭੰਗੜੇ ਪਾਏ ਗਏ
ਨਾਭਾ, 15 ਨਵੰਬਰ 2025 : ਤਰਨਤਾਰਨ ਜਿਮਨੀ ਚੋਣ ਵਿੱਚ ਆਪ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਵੱਲੋਂ ਕੀਤੀ ਗਈ ਰਿਕਾਰਡ ਤੋੜ ਜਿੱਤ ਨੂੰ ਲੈ ਕੇ ਆਪ ਪਾਰਟੀ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ ।ਜਿਸ ਦੇ ਤਹਿਤ ਹਲਕਾ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੱਲੋਂ ਢੋਲ ਦੇ ਡੱਗੇ ਤੇ ਭੰਗੜਾ ਪਾ ਕੇ ਬੋਲੀਆਂ ਪਾ ਕੇ ਖੁਸ਼ੀ ਮਨਾਈ ਗਈ ਅਤੇ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਕੇ ਖੁਸ਼ੀ ਨੂੰ ਸਾਂਝਾ ਕੀਤਾ ਗਿਆ ।
2027 ਦੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ : ਵਿਧਾਇਕ ਦੇਵਮਾਨ
ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਕਿਹਾ ਕਿ ਸਾਰੀ ਪਾਰਟੀਆਂ ਕਹਿ ਰਹੀਆਂ ਸਨ ਕਿ ਤਰਨਤਾਰਨ ਜਿਮਨੀ ਚੋਣ ਸੈਮੀਫਾਈਨਲ ਹੈ ਅਤੇ ਜੋ ਸੈਮੀਫਾਈਨਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਵੱਲੋਂ ਵੱਡੀ ਗਿਣਤੀ ਨਾਲ ਜਿੱਤ ਹਾਸਲ ਕਰਕੇ ਤਰਨਤਾਰਨ ਜਿਮਨੀ ਚੋਣ ਦੀ ਸੀਟ ਆਮ ਆਦਮੀ ਪਾਰਟੀ ਦੇ ਝੋਲੀ ਪਾਈ ਹੈ । ਦੇਵ ਮਾਨ ਨੇ ਕਿਹਾ 2027 ਦੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਕੀਤੇ ਹੋਏ ਕੰਮਾਂ ਨੂੰ ਵੇਖਦਿਆਂ ਹੋਇਆਂ ਤਰਨ ਤਾਰਨ ਦੀ ਸੰਗਤ ਨੇ ਜਿੱਤ ਦਰਜ ਕਰਾਈ। ਅਸੀਂ ਤਰਨ ਤਰਨ ਦੇ ਸੰਗਤ ਦਾ ਧੰਨਵਾਦ ਕਰਦੇ ਹਾਂ ।
Read More : ਫਿਜ਼ਿਕਸ ਵਿਸ਼ੇ ਦੇ ਲੈਕਚਰਾਰਾਂ ਲਈ ਤਿੰਨ ਰੋਜ਼ਾ ਟ੍ਰੇਨਿੰਗ ਵਰਕਸ਼ਾਪ ਜਾਰੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
