ਨਾਭਾ ਪਟਿਆਲਾ ਰੋਡ ਤੇ ਸੜਕ ਹਾਦਸੇ ਦੌਰਾਨ ਹੋਈ ਪਤੀ-ਪਤਨੀ ਸਮੇਤ ਇੱਕ ਨੋਜਵਾਨ ਦੀ ਮੌਤ

Road Accident

-ਨਾਭਾ ਵਿੱਚ ਸੋਗ ਦੀ ਲਹਿਰ
ਨਾਭਾ, 15 ਨਵੰਬਰ 2025 :
ਬੀਤੀ ਦੇਰ ਰਾਤ ਨਾਭਾ ਪਟਿਆਲਾ ਸੜਕ ਤੇ ਵਾਪਰੇ ਸੜਕ ਹਾਦਸੇ ਦੌਰਾਨ ਪਤੀ ਪਤਨੀ ਸਮੇਤ ਤਿੰਨ ਦੀ ਮੌਤ ਹੋ ਜਾਣ ਦੀ ਜਾਣਕਾਰੀ ਹੈ ।
ਕਾਰ ਦੇ ਸੜਕ ਕੰਢੇ ਖੜ੍ਹੇ ਦਰੱਖਤ ਨਾਲ ਜਾ ਟਕਾਉਣ ਕਾਰਨ ਵਾਪਰਿਆ ਹਾਦਸਾ
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨਾਭਾ ਦੇ ਸੰਗਤਪੁਰਾ ਮੁਹੱਲਾ ਵਾਸੀ ਪ੍ਰਵੀਨ ਮਿੱਤਲ ਗੋਗੀ ਆਪਣੀ ਪਤਨੀ ਨਾਲ ਪਟਿਆਲੇ ਤੋਂ ਨਾਭਾ ਸ਼ਹਿਰ ਵੱਲ ਆ ਰਿਹਾ ਸੀ ਤਾਂ ਰੋਹਟੀ ਪੁਲ ਨਜ਼ਦੀਕ ਉਹਨਾਂ ਦੀ ਕਾਰ ਅਤੇ ਨਾਭਾ ਤੋਂ ਪਟਿਆਲਾ ਵੱਲ ਜਾ ਰਹੀ ਓ. ਡੀ. ਕਾਰ ਅਚਨਚੇਤ ਆਪਸ ਵਿੱਚ ਟਕਰਾ ਕੇ ਸੜਕ ਕਿਨਾਰੇ ਖੜੇ ਦਰਖਤਾਂ ਨਾਲ ਟਕਰਾ ਗਈਆਂ । ਕਾਰ ਸਵਾਰ ਗੋਗੀ ਮਿੱਤਲ ਦੀ ਪਤਨੀ ਦੀ ਅਤੇ ਓਡੀ ਕਾਰ ਸਵਾਰ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਪ੍ਰਵੀਨ ਮਿੱਤਲ ਗੋਗੀ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ। ਪ੍ਰਵੀਨ ਮਿੱਤਲ ਗੋਗੀ ਅਤੇ ਉਸਦੀ ਪਤਨੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਨਾਭਾ ਹਲਕੇ ਵਿੱਚ ਸ਼ੋਗ ਦੀ ਲਹਿਰ ਫੈਲ ਗਈ ਹੈ ।
ਪ੍ਰਵੀਨ ਮਿੱਤਲ ਗੋਗੀ ਬਹੁਤ ਹੀ ਸਨ ਮਿਲਣਸਾਰ : ਹਰੀ ਸੇਠ
ਇਸ ਮੌਕੇ ਤੇ ਸਾਬਕਾ ਪ੍ਰਧਾਨ ਨਗਰ ਕੋਸਲ ਹਰੀ ਸੇਠ ਨੇ ਕਿਹਾ ਕਿ ਪ੍ਰਵੀਨ ਮਿੱਤਲ ਗੋਗੀ, ਬਹੁਤ ਹੀ ਮਿਲਣ ਸਾਰ ਸੀ, ਇਹ ਘਟਨਾ ਬਹੁਤ ਹੀ ਮੰਦਭਾਗੀ ਹੈ। ਸੜਕ ਹਾਦਸੇ ਵਿੱਚ ਪ੍ਰਵੀਨ ਮਿੱਤਲ ਗੋਗੀ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ। ਮ੍ਰਿਤਕ ਪ੍ਰਵੀਨ ਮਿੱਤਲ ਗੋਗੀ ਸਮਾਜ ਸੇਵੀ ਸੀ ਮੰਦਿਰ ਅਤੇ ਸ਼ਮਸ਼ਾਨ ਘਾਟ ਵਿੱਚ ਸੇਵਾ ਕਰਦਾ ਸੀ । ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ ।
ਹਾਦਸਾ ਬੀਤੀ ਰਾਤ ਵਾਪਰਿਆ ਹੈ : ਜਾਂਚ ਅਧਿਕਾਰੀ
ਮੌਕੇ ਤੇ ਪਹੁੰਚੇ ਪੁਲਿਸ ਦੇ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਵਾਪਰਿਆ ਹੈ ਅਤੇ ਇਸ ਹਾਦਸੇ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ ਅਤੇ ਦੂਜੇ ਪਾਸੇ ਇੱਕ ਅਮਨਜੋਤ ਨਾ ਦੇ ਨੌਜਵਾਨ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੌਰਾਨ ਕੁੱਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ । ਜਾਂਚ ਅਧਿਕਾਰੀ ਨੇ ਕਿਹਾ ਕਿ ਇਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Read More : ਅਣਪਛਾਤੇ ਮੋਟਰਸਾਈਕਲ ਚਾਲਕ ਵਿਰੁੱਧ ਤੇਜ ਰਫ਼ਤਾਰ ਮੋਟਰਸਾਈਕਲ ਮਾਰ ਕੇ ਮੌਤ ਦੇ ਘਾਟ ਉਤਾਰਨ ਤੇ ਕੇਸ ਦਰਜ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *