ਮਾਲੇਰਕੋਟਲਾ, 18 ਅਪ੍ਰੈਲ 2026 : ਪੰਜਾਬ ਦੇ ਜਿਲਾ ਮਾਲੇਰਕੋਟਲਾ (Malerkotla) ਦੇ ਸਾਈਬਰ ਸੈਲ ਵਲੋਂ ਸਾਬਕਾ ਡੀ. ਜੀ. ਪੀ. ਪੰਜਾਬ ਮੁਹੰਮਦ ਮੁਸਤਫਾ (Muhammad Mustafa) ਦੀ ਸਿਕਾਇਤ ‘ਤੇ ਇਕ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਸਾਬਕਾ ਡੀ. ਜੀ. ਪੀ. ਪੰਜਾਬ (Former D. G. P. Punjab) ਤੇ ਸੀਨੀਅਰ ਕਾਂਗਰਸੀ ਆਗੂ ਮੁਹੰਮਦ ਮੁਸਤਫਾ ਵਲੋਂ ਸਾਈਬਰ ਸੈਲ ਮਾਲੇਰਕੋਟਲਾ (Cyber Cell Malerkotla) ਨੂੰ ਦਿੱਤੀ ਗਈ ਸਿਕਾਇਤ ਦੇ ਆਧਾਰ ਤੇ ਮਾਣਹਾਨੀ ਅਤੇ ਆਈ. ਟੀ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ । ਮੁਸਤਫਾ ਵਲੋਂ ਸਿਕਾਇਤ ਵਿਚ ਦੱਸਿਆ ਗਿਆ ਹੈ ਕਿ ਕੁੱਝ ਵਿਅਕਤੀਆਂ ਵਲੋਂ ਸੋਸ਼ਲ ਮੀਡੀਆ ਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਇਤਰਾਜਯੋਗ ਅਤੇ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕੀਤੀ ਜਾ ਰਹੀ ਹੈ ।
ਕਿਸ ਕਿਸ ਵਿਰੁੱਧ ਦਿੱਤੀ ਗਈ ਹੈ ਸਿਕਾਇਤ
ਜਾਣਕਾਰੀ ਮੁਤਾਬਕ ਸਾਈਬਰ ਸੈੱਲ ਮਾਲੇਰਕੋਟਲਾ ਨੂੰ ਜੋ ਸਾਬਕਾ ਡੀ. ਜੀ. ਪੀ. ਪੰਜਾਬ ਮੁਹੰਮਦ ਮੁਸਤਫਾ ਨੇ ਸਿ਼ਕਾਇਤ ਦਿੱਤੀ ਹੈ ਤੇ ਉਸ ਸਿਕਾਇਤ ਵਿਚ ਮਾਲੇਰਕੋਟਲਾ ਦੇ ਵਸਨੀਕ ਸ਼ਮਸ਼ਸ਼ਦੀਨ ਚੌਧਰੀ ਅਤੇ ਕੁੱਝ ਹੋਰ ਅਣਪਛਾਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨਾਮ ਦਰਜ ਹੈ ।
ਕਿਸ ਕਿਸ ਧਾਰਾ ਤਹਿਤ ਕੀਤਾ ਗਿਆ ਹੈ ਕੇਸ ਦਰਜ
ਸਾਈਬਰ ਸੈੱਲ ਦੇ ਇੰਚਾਰਜ ਮਨਜੋਤ ਸਿੰਘ ਨੂੰ ਮਾਮਲੇ ਦੀ ਪੜਤਾਲ ਸੌਂਪੀ ਗਈ ਹੈ ਅਤੇ ਮੁਲਜ਼ਮਾਂ ਨੂੰ ਜਵਾਬ ਦੇਣ ਲਈ ਤਲਬ ਕੀਤਾ ਗਿਆ ਹੈ । ਪੁਲਸ ਨੇ ਭਾਰਤੀ ਨਿਆ ਸੰਹਿਤਾ ਦੀਆਂ ਧਾਰਾਵਾਂ 351 (2) (ਅਕਸ ਖਰਾਬ ਕਰਨ ਦੀ ਧਮਕੀ), 356 (2) (ਮਾਣਹਾਨੀ), 61 (2) (ਅਪਰਾਧਿਕ ਸਾਜਿ਼ਸ਼) ਅਤੇ ਆਈ. ਟੀ. ਐਕਟ ਦੀਆਂ ਧਾਰਾਵਾਂ 66-ਸੀ ਤੇ 67 ਤਹਿਤ ਐਫ. ਆਈ. ਆਰ. ਦਰਜ ਕੀਤੀ ਹੈ । ਦੂਜੇ ਪਾਸੇ ਸ਼ਮਸ਼ੂਦੀਨ ਚੌਧਰੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਅਜਿਹੀ ਕੋਈ ਵੀ ਪੋਸਟ ਸਾਂਝੀ ਨਹੀਂ ਕੀਤੀ ।
Read More : ਫਰਜ਼ੀ ਕੰਪਨੀ ਬਣਾ ਕੇ ਕਰੋੜਾਂ ਰੁਪਏ ਦੀ ਧੋਖਾਦੇਹੀ ਵਿਚ 4 ਖਿ਼ਲਾਫ਼ ਕੇਸ ਦਰਜ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
