ਪਿੰਡ ਵਿਚ ਬਣੇ ਛੱਪੜ ਵਿਚ ਡੁੱਬਣ ਕਾਰਨ ਹੋਈ ਮਾਂ ਪੁੱਤਰ ਦੀ ਮੌਤ

pond

ਫਤਿਹਗੜ੍ਹ ਸਾਹਿਬ, 18 ਅਪ੍ਰੈਲ 2026 : ਜਿਲਾ ਫਤਿਹਗੜ੍ਹ (Fatehgarh District) ਦੇ ਪਿੰਡ ਥੜ ਗੁੱਜਰਾਂ ਵਿਖੇ ਬਣੇ ਪਾਣੀ ਦੇ ਛੱਪੜ ਵਿਚ ਡਿੱਗਣ (Falling into a puddle) ਕਾਰਨ ਦੋ ਜਣਿਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਫਤਿਹਗੜ੍ਹ ਸਾਹਿਬ ਦੇ ਜੋ ਪਿੰਡ ਥੜ ਗੁੱਜਰਾਂ ਵਿਖੇ ਬਣੇ ਪਾਣੀ ਦੇ ਛੱਪੜ ਵਿਚ ਡਿੱਗੇ ਮਾਂ ਤੇ ਪੁੱਤਰ ਦੀ ਮੌਤ (Death of mother and son) ਹੋ ਗਈ ਹੈ ਦੀ ਪਛਾਣ ਕਰਮਜੀਤ ਕੌਰ ਤੇ ਅਨੰਤਤਵੀਰ ਸਿੰਘ ਹੈ । ਦੱਸਣਯੋਗ ਹੈ ਕਿ ਉਕਤ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਿੰਡ ਥੜ ਗੁਜਰਾ ‘ਚ ਕਰਮਜੀਤ ਕੌਰ ਆਪਣੇ ਦੋਵੇਂ ਬੱਚਿਆਂ ਸਮੇਤ ਰੇਹੜੀ ਤੇ ਪਾਥੀਆਂ ਲੱਦ ਕੇ ਜਾ ਰਹੀ ਸੀ ਤਾਂ ਰੇਹੜੀ ਬੇਕਾਬੂ ਹੋ ਕੇ ਛੱਪੜ `ਚ ਪਲਟ ਗਈ ।

ਪਿੰਡ ਵਾਸੀਆਂ ਨੇ ਰੌਲਾ ਸੁਣ ਕੇ ਕੀਤੇ ਬਚਾਅ ਕਾਰਜ

ਉਪਰੋਕਤ ਵਾਪਰੇ ਘਟਨਾਕ੍ਰਮ ਵਾਪਰਨ ‘ਤੇ ਡੁੱਬਣ ਵਾਲੇ ਵਿਅਕਤੀਆਂ ਦਾ ਰੌਲਾ ਸੁਣ ਕੇ ਪਿੰਡ ਵਾਸੀਆਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ । ਉਨ੍ਹਾਂ ਔਰਤ ਤੇ ਪੰਜ ਸਾਲਾ ਵਿਵੇਕ ਸਿੰਘ ਨੂੰ ਤਾਂ ਬਾਹਰ ਕੱਢ ਲਿਆ ਪਰ 12 ਸਾਲਾ ਅਨੰਤਵੀਰ ਸਿੰਘ ਪੁੱਤਰ ਕੁਲਵਿੰਦਰਜੀਤ ਸਿੰਘ ਗਹਿਰੇ ਪਾਣੀ ਤੇ ਦਲਦਲ ‘ਚ ਫਸ ਗਿਆ । ਲਗਭਗ ਡੇਢ ਘੰਟੇ ਦੀ ਮਿਹਨਤ ਦੇ ਬਾਅਦ ਉਸ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ (Civil Hospital) ਮੰਡੀ ਗੋਬਿੰਦਗੜ੍ਹ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਗੰਭੀਰ ਹਾਲਤ ਦੇ ਚਲਦਿਆਂ ਮਾਂ-ਪੁੱਤ ਨੂੰ ਕੀਤਾ ਗਿਆ ਹਸਪਤਾਲ ਦਾਖਲ

ਕਰਮਜੀਤ ਕੌਰ ਤੇ ਉਸ ਦੇ ਪੰਜ ਸਾਲਾ ਪੁੱਤਰ ਵਿਵੇਕ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ । ਇਲਾਜ ਦੌਰਾਨ ਕਰਮਜੀਤ ਕੌਰ ਦੀ ਵੀ ਮੌਤ ਹੋ ਗਈ ਤੇ ਇਕ ਪੁੱਤ ਦਾ ਇਲਾਜ ਚੱਲ ਰਿਹਾ ਹੈ । ਜਾਣਕਾਰੀ ਮੁਤਾਬਕ ਮਾਸੂਮ ਪੋਤੇ ਨੂੰ ਬਚਾਉਣ ਲਈ ਉਸ ਦੇ ਦਾਦਾ ਗੁਰਦਾਸ ਸਿੰਘ ਨੂੰ ਨੇ ਵੀ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਛੱਪੜ ‘ਚ ਛਾਲ ਮਾਰੀ ਸੀ ਪਰ ਅਫਸੋਸ ਉਹ ਆਪਣੇ ਪੋਤੇ ਨੂੰ ਬਚਾ ਨਹੀਂ ਸਕਿਆ ।

Read More : ਕੈਨੇਡਾ ਵਿਖੇ ਸੜਕ ਹਾਦਸੇ ਵਿਚ ਪੰਜਾਬੀ ਮੂਲ ਦੇ ਵਿਅਕਤੀ ਦੀ ਹੋਈ ਮੌਤ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *