ਜੀਰਕਪੁਰ ਵਿਖੇ ਪੰਜਾਬ ਪੁਲਸ ਨੇ ਕੀਤਾ ਦੇਹ ਵਪਾਰ ਧੰਦੇ ਦਾ ਪਰਦਾਫਾਸ਼

prostitution

ਜ਼ੀਰਕਪੁਰ, 15 ਅਪ੍ਰੈਲ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਸ਼ਹਿਰ ਜੀਰਕਪੁਰ (Zirakpur) ਵਿਖੇ ਪੁਲਸ ਵਲੋਂ ਹੋਟਲ ਵਿਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ ।

ਕੀ ਕੀ ਹੋਇਆ ਛਾਪੇਮਾਰੀ ਦੌਰਾਨ

ਮਿਲੀ ਜਾਣਕਾਰੀ ਅਨੁਸਾਰ ਜ਼ੀਰਕਪੁਰ ‘ਚ ਇੱਕ ਹੋਟਲ ‘ਚ ਇੱਕ ਦੇਹ ਵਪਾਰ (Sex work) ਧੰਦੇ ਦਾ ਪਰਦਾਫਾਸ਼ ਕਰਨ ਮੌਕੇ ਪੁਲਸ ਨੇ ਸੱਤ ਕੁੜੀਆਂ ਦਾ ਰੈਸਕਿਊ ਕੀਤਾ । ਜਾਣਕਾਰੀ ਮੁਤਾਬਕ ਪਕੜੀਆਂ ਗਈਆਂ ਇਹ ਕੁੜੀਆਂ ਪੱਛਮੀ ਬੰਗਾਲ ਤੋਂ ਦੱਸੀਆਂ ਜਾਂਦੀਆਂ ਹਨ । ਪੁਲਸ ਨੇ ਹੋਟਲ ਵਿਚ ਕੰਮ ਕਰਨ ਵਾਲੇ ਪੰਜ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ । ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਹੋਟਲ ‘ਚ ਅਨੈਤਿਕ ਗਤੀਵਿਧੀਆਂ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਛਾਪਾ ਮਾਰਿਆ ਗਿਆ ।

ਪੁਲਸ ਨੂੰ ਕਾਫੀ ਦੇਰ ਤੋਂ ਮਿਲ ਰਹੀ ਸੀ ਅਜਿਹੀਆਂ ਗਤੀਵਿਧੀਆਂ ਦੀ ਸੂਚਨਾ

ਜ਼ੀਰਕਪੁਰ ਦੇ ਜਿਸ ਹੋਟਲ ਏ. ਕੇ. ਗ੍ਰੈਂਡ ਵਿਚ ਲੰਬੇ ਸਮੇਂ ਤੋਂ ਦੇਹ ਵਪਾਰ ਧੰਦਾ ਚੱਲ ਰਿਹਾ ਸੀ ਬਾਰੇ ਪੁਲਸ ਨੂੰ ਵਾਰ-ਵਾਰ ਸੂਚਨਾ ਵੀ ਮਿਲ ਰਹੀ ਸੀ, ਜਿਸਦੇ ਚਲਦਿਆਂ ਮਿਲੀ ਤਾਜ਼ਾ ਖੁਫੀਆ ਜਾਣਕਾਰੀ ਦੇ ਆਧਾਰ ਤੇ ਏ. ਸੀ. ਪੀ. ਗਜ਼ਲਪ੍ਰੀਤ ਕੌਰ ਦੀ ਅਗਵਾਈ ਹੇਠ ਪੁਲਸ ਅਤੇ ਟੈ੍ਫਿਕ ਪੁਲਸ ਦੀ ਸਾਂਝੀ ਟੀਮ ਵਲੋਂ ਜਦੋਂ ਹੋਟਲ ‘ਚ ਛਾਪਾ ਮਾਰਿਆ ਤਾਂ ਸੈਕਸ ਰੈਕੇਟ (Sex racket) ਚਲਾਇਆ ਜਾ ਰਿਹਾ ਸੀ ।

ਪੁੱਛਗਿੱਛ ਦੌਰਾਨ ਕੀਤਾ ਜਾ ਰਿਹਾ ਹੈ ਪੂਰੇ ਮਾਮਲੇ ਬਾਰੇ ਪਤਾ

ਪੁਲਸ ਨੇ ਤੁਰੰਤ ਮੁਲਜ਼ਮਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਪੂਰੇ ਨੈੱਟਵਰਕ ਦੇ ਪਿੱਛੇ ਕੌਣ ਸੀ ਅਤੇ ਕੁੜੀਆਂ ਨੂੰ ਉੱਥੇ ਕਿਵੇਂ ਲਿਆਂਦਾ ਗਿਆ ਸੀ । ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਖਿ਼ਲਾਫ਼ ਅਨੈਤਿਕ ਤਸਕਰੀ (ਰੋਕੂ) ਐਕਟ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਹੈ । ਪੁਲਸ ਹੋਰ ਮੁਲਜ਼ਮਾਂ ਦੀ ਵੀ ਭਾਲ ਕਰ ਰਹੀ ਹੈ ਅਤੇ ਪੂਰੇ ਗਿਰੋਹ ਦੇ ਅੰਦਰ ਸਬੰਧਾਂ ਦੀ ਜਾਂਚ ਕਰ ਰਹੀ ਹੈ ।

Read More : ਆਈ. ਏ. ਐੱਸ. ਅਧਿਕਾਰੀ ਦੇ ਘਰ ਸੈਕਸ ਰੈਕੇਟ ਦਾ ਪਰਦਾਫਾਸ਼

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *