ਟਰੱਕ ਵਲੋਂ ਟੈਂਪੂ ਨੂੰ ਟੱਕਰ ਮਾਰਨ ਕਾਰਨ 8 ਔਰਤਾਂ ਦੀ ਹੋਈ ਮੌਤ ਤੇ ਤਿੰਨ ਜਖਮੀ

Maharashtra

ਮਹਾਰਾਸ਼ਟਰਾ, 2 ਅਪ੍ਰੈਲ 2026 : ਮਹਾਰਾਸ਼ਟਰਾ (Maharashtra) ਦੇ ਜਿਲਾ ਜਾਲਾਨਾ ਵਿਖੇ ਨਾਗਪੁਰ-ਮੁੰਬਈ ਐਕਸਪ੍ਰੈਸਵੇਅ ਤੇ ਟਰੱਕ ਵਲੋਂ ਟੈਂਪੂ ਨੂੰ ਟੱਕਰ ਮਾਰਨ ਕਾਰਨ 8 ਔਰਤਾਂ ਦੀ ਮੌਤ (Death) ਤੇ ਤਿੰਨ ਜਣੇ ਜਖਮੀ (Injured) ਹੋ ਗਏ ਹਨ ।

ਕੌਣ ਕੌਣ ਹਨ ਮਰਨ ਵਾਲੀਆਂ ਔਰਤਾਂ ਵਿਚ

ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰ ਦੇ ਜਾਲਨਾ ਜਿਲ੍ਹੇ (Jalna District) ਵਿੱਚ ਬੁੱਧਵਾਰ ਦੀ ਸ਼ਾਮ ਨੂੰ ਨਾਗਪੁਰ-ਮੁੰਬਈ ਐਕਸਪ੍ਰੈਸਵੇਅ `ਤੇ ਜੋ ਇੱਕ ਤੇਜ਼ ਰਫ਼ਤਾਰ ਟਰੱਕ (High-speed truck) ਨੇ ਇੱਕ ਟੈਂਪੂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਵਿਚ ਜਿਨ੍ਹਾਂ 8 ਔਰਤਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਵਿਚ ਅਲਕਾਬਾਈ ਅਦਮਾਨੇ (45), ਲਕਸ਼ਮੀਬਾਈ ਮਦਨ (35), ਮੀਨਾ ਅਦਮਾਨੇ (45), ਕੰਚਨ ਅਦਮਾਨੇ (50), ਤਾਰਾਬਾਈ ਚੌਧਰੀ (60), ਕਡੂਬਾਈ ਮਦਨ (55) ਅਤੇ ਸੁਮਨ ਅਦਮਾਨੇ (70) ਵਜੋਂ ਹੋਈ ਹੈ। ਮ੍ਰਿਤਕਾਂ ਵਿੱਚੋਂ ਇੱਕ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ ।

ਕਿਵੇਂ ਵਾਪਰਿਆ ਹਾਦਸਾ

ਉਕਤ ਹਾਦਸਾ (Accident) ਜਿਸ ਉਪਰੋਕਤ 8 ਮਹਿਲਾਵਾਂ ਦੇ ਮੌਤ ਹੋਈ ਹੈ ਤੋਂ ਇਲਾਵਾ ਤਿੰਨ ਹੋਰ ਜ਼ਖ਼ਮੀ ਵੀ ਹੋ ਗਈਆਂ ਹਨ । ਇਹ ਹਾਦਸਾ ਕਦਵਾਂਚੀ ਪਿੰਡ ਦੇ ਨੇੜੇ ਉਸ ਸਮੇਂ ਵਾਪਰਿਆ ਜਦੋਂ ਮਹਿਲਾ ਮਜ਼ਦੂਰ ਐਕਸਪ੍ਰੈਸਵੇਅ `ਤੇ ਸਫਾਈ ਦਾ ਕੰਮ ਖਤਮ ਕਰਕੇ ਇੱਕ ਟੈਂਪੂ ਰਾਹੀਂ ਘਰ ਵਾਪਸ ਜਾ ਰਹੀਆਂ ਸਨ। ਟੈਂਪੂ ਸਟਾਰਟ ਹੋਣ ਹੀ ਵਾਲਾ ਸੀ, ਮੁੰਬਈ ਵੱਲ ਜਾ ਰਹੇ ਇੱਕ ਟਰੱਕ ਨੇ ਉਨ੍ਹਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ।

ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਕਰ ਲਿਆ ਹੈ ਮਾਮਲਾ ਦਰਜ

ਪੁਲਸ ਨੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ (Truck driver arrested) ਕਰ ਲਿਆ ਹੈ ਅਤੇ ਭਾਰਤੀ ਦੰਡ ਸੰਹਿਤਾ (ਆਈ. ਪੀ. ਸੀ.) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਹਾਰਾਸ਼ਟਰ ਦੀ ਵਾਤਾਵਰਣ ਮੰਤਰੀ ਪੰਕਜਾ ਮੁੰਡੇ ਨੇ ਇਸ ਘਟਨਾ `ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀਆਂ ਨੂੰ ਵਿੱਤੀ ਸਹਾਇਤਾ ਦਾ ਭਰੋਸਾ ਦਿੱਤਾ ਹੈ । ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਅੱਠ ਲੋਕਾਂ ਦੀ ਮੌਤ ਬਹੁਤ ਹੀ ਮੰਦਭਾਗੀ ਸੀ । ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ।

Read More : ਸੜਕ ਹਾਦਸੇ ਵਿਚ ਤਿੰਨ ਦੀ ਮੌਤ ਪੰਜ ਜਣੇ ਹੋਏ ਗੰਭੀਰ ਜਖਮੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *