ਮੁੰਬਈ, 30 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਦੇ ਸ਼ਹਿਰ ਮੁੰਬਈ ਵਿਖੇ ਇਕ ਟੀ. ਵੀ. ਕਲਾਕਾਰ ਵਲੋਂ ਆਪਣੀ ਘਰੇਲੂ ਨੌਕਰਾਣੀ ਦਾ ਕਤਲ (Murder) ਕਰਨ ਦਾ ਸਮਾਚਾਰ ਮਿਲਿਆ ਹੈ ।
ਕੌਣ ਹੈ ਇਹ ਟੀ. ਵੀ. ਕਲਾਕਾਰ
ਮਿਲੀ ਜਾਣਕਾਰੀ ਮੁਤਾਬਕ ਮਹਾਰਾਸ਼ਟਰਾ ਦੇ ਸ਼ਹਿਰ ਮੁੰਬਈ (Mumbai) ਦੇ ਕੋਲ ਮੀਰਾ ਰੋਡ ਇਲਾਕੇ `ਚ ਇਕ ਟੀ. ਵੀ. ਅਦਾਕਾਰ ਨੂੰ ਆਪਣੀ ਘਰੇਲੂ ਨੌਕਰਾਣੀ ਦਾ ਕਥਿਤ ਤੌਰ `ਤੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਪੁਲਸ ਅਨੁਸਾਰ ਮੁਲਜ਼ਮ ਨੇ ਔਰਤ `ਤੇ ਉਦੋਂ ਹਮਲਾ ਕੀਤਾ ਜਦੋਂ ਉਸ ਨੇ ਉਸ ਨਾਲ ਜਿਨਸੀ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਆਸ਼ੀਸ਼ ਮੇਸ਼ਰਾਮ (Ashish Meshram) ਵਜੋਂ ਹੋਈ ਹੈ । ਇਸ ਅਦਾਕਾਰ ਨੇ ਕਈ ਟੀ. ਵੀ. ਲੜੀਵਾਰਾਂ `ਚ ਕੰਮ ਕੀਤਾ ਹੈ ।
ਕੀ ਆਖਦੀ ਹੈ ਪੁਲਸ ਰਿਪੋਰਟ
ਘਟਨਾ ਮੀਰਾ ਰੋਡ ਸਥਿਤ `ਚਾਂਦੇਸ਼ ਅਕਾਡਰ` ਰਿਹਾਇਸ਼ੀ ਕੰਪਲੈਕਸ ਦੀ ਹੈ, ਜਿੱਥੇ ਪੀੜਤ ਸੁਮਨ ਨਵਾਚ ਹਾਊਸਕੀਪਰ ਵਜੋਂ ਕੰਮ ਜੋ ਕਰਦੀ ਸੀ । ਪੁਲਸ ਰਿਪੋਰਟ ਅਨੁਸਾਰ ਮੇਸ਼ਰਾਮ ਪਿਛਲੇ ਕੁਝ ਸਮੇਂ ਤੋਂ ਸੁਮਨ `ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ, ਜਿਸ ਨੂੰ ਉਸ ਨੇ ਠੁਕਰਾ ਦਿੱਤਾ ਸੀ ।
Read More : ਹਰਿਆਣਵੀ ਨੌਜਵਾਨ ਦਾ ਅਮਰੀਕਾ ਵਿਚ ਹੋਇਆ ਕਤਲ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
