ਬੈਂਕਾਕ, 28 ਮਾਰਚ 2026 : ਭਾਰਤ ਦੇਸ਼ ਦੇ ਖਿਡਾਰੀਆਂ ਦਾ ਤੀਰਅੰਦਾਜ਼ੀ (Archery) ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਚਲਦਿਆਂ ਬਣੇ ਦਬਦਬੇ ਕਾਰਨ ਤਮਗੇ (Medals) ਹੀ ਤਮਗੇ ਜਿੱਤਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਸ ਟੂਰਨਾਮੈਂਟ ਵਿਚ ਤੀਰਅੰਦਾਜ਼ਾਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇ ਕੰਪਾਊਂਡ ਤੀਰਅੰਦਾਜ਼ਾਂ (Compound archers) ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਏਸ਼ੀਆ ਕੱਪ ਵਿਸ਼ਵ ਰੈਂਕਿੰਗ ਟੂਰਨਾਮੈਂਟ ਦੇ ਪਹਿਲੇ ਪੜਾਅ `ਚ ਮਿਕਸਡ ਟੀਮ ਦਾ ਸੋਨ ਤਮਗਾ ਤੇ ਮਹਿਲਾ ਟੀਮ ਦਾ ਚਾਂਦੀ ਤਮਗਾ ਜਿੱਤਿਆ ਤੇ ਪੁਰਸ਼ਾਂ ਦੇ ਨਿੱਜੀ ਵਰਗ `ਚ ਕਲੀਨ ਸਵੀਪ ਕੀਤਾ ।
ਕਿਹੜੇ ਤਮਗੇ ਕਿੰਨੇ ਜਿੱਤੇ
ਭਾਰਤ ਨੇ ਦੁਪਹਿਰ ਦੇ ਸੈਸ਼ਨ `ਚ ਰਿਕਰਵ ਵਰਗ `ਚ 2 ਚਾਂਦੀ ਤਮਗੇ ਵੀ ਜਿੱਤੇ । ਇਸ ਤਰ੍ਹਾਂ ਉਸ ਨੇ ਇਸ ਪ੍ਰਤੀਯੋਗਿਤਾ (Competition) `ਚ 2 ਸੋਨ, 4 ਚਾਂਦੀ ਤੇ 4 ਕਾਂਸੀ ਤਮਗੇ ਜਿੱਤੇ । ਭਾਰਤ ਨੇ ਕੁੱਲ 10 ਤਮਗੇ ਹਾਸਲ ਕੀਤੇ ਜੋ ਪਿਛਲੀ ਵਾਰ ਦੇ 8 ਤਮਗਿਆਂ ਤੋਂ ਵੱਧ ਹਨ । ਭਾਰਤ ਨੇ ਹਾਲਾਂਕਿ ਪਿਛਲੀ ਵਾਰ 5 ਸੋਨ ਤਮਗੇ ਜਿੱਤੇ ਸਨ । ਭਾਰਤ ਨੂੰ ਰਿਕਰਵ ਵਰਗ `ਚ ਝਟਕਾ ਲੱਗਾ ਜਿਸ `ਚ ਕੋਈ ਵੀ ਤੀਰਅੰਦਾਜ਼ ਸੋਨ ਤਮਗਾ ਹਾਸਲ ਨਹੀਂ ਕਰ ਸਕਿਆ ।
Read More : ਰਾਹੁਲ ਚਾਹਰ ਕਾਊਂਟੀ ਚੈਂਪੀਅਨਸ਼ਿਪ `ਚ ਫਿਰ ਤੋਂ ਸਰੇ ਟੀਮ ਲਈ ਖੇਡੇਗਾ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
