ਕੈਨੇਡਾ ਦੇ ਐਡਮਿੰਟਨ ਸ਼ਹਿਰ `ਚ ਗੋਲੀ ਲੱਗਣ ਨਾਲ ਨੌਜਵਾਨ ਦੀ ਮੌਤ

Beerinder

ਅੰਮ੍ਰਿਤਸਰ, 18 ਮਾਰਚ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ ਨੂੰ ਕੈਨੇਡਾ (Canada) ਵਿਖੇ ਇਕ ਗੌਰੇ ਵਲੋਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਅੰਮ੍ਰਿਤਸਰ ਦੇ ਗੁਰਦੁਆਰਾ ਪਲਾਹ ਸਾਹਿਬ ਰੋਡ ਸਥਿਤ ਸਰਕਾਰੀਆ ਐਨਕਲੇਵ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਬੀਰਇੰਦਰ ਸਿੰਘ (Birinder Singh) ਦੀ ਕੈਨੇਡਾ ਦੇ ਐਡਮਿੰਟਨ ਸ਼ਹਿਰ `ਚ ਗੋਲੀ ਲੱਗਣ ਕਾਰਨ ਮੌਤ (Death) ਹੋ ਗਈ ।

ਕਿਸ ਨੇ ਮਾਰ ਦਿੱਤੀ ਨੌਜਵਾਨ ਨੂੰ ਗੋਲੀ

ਰਣਜੀਤ ਸਿੰਘ ਠੇਕੇਦਾਰ ਦਾ ਹੋਣਹਾਰ ਪੁੱਤਰ ਬੀਰਇੰਦਰ ਸਿੰਘ 3 ਸਾਲ ਪਹਿਲਾਂ ਆਪਣੇ ਸੁਪਨੇ ਪੂਰੇ ਕਰਨ ਲਈ ਕੈਨੇਡਾ ਗਿਆ ਸੀ । ਜਾਣਕਾਰੀ ਅਨੁਸਾਰ 14 ਮਾਰਚ ਦੀ ਸਵੇਰ ਐਡਮਿੰਟਨ ਦੇ ਅਡੂਕ ਵਿਖੇ ਗੋਰੇ ਵਲੋਂ ਚਲਾਈ ਗਈ ਗੋਲੀ ਲੱਗਣ (Shot) ਕਾਰਨ ਉਸ ਦੀ ਜਾਨ ਚਲੀ ਗਈ ।

ਕੀ ਦੱਸਿਆ ਮ੍ਰਿਤਕ ਨੌਜਵਾਨ ਦੇ ਪਿਤਾ ਨੇ

ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ 12 ਮਾਰਚ ਨੂੰ ਹੀ ਬੇਟੇ ਨੇ ਆਪਣਾ 22ਵਾਂ ਜਨਮ ਦਿਨ ਮਨਾਇਆ ਸੀ । ਉਨ੍ਹਾਂ ਕਿਹਾ ਕਿ ਬੇਟਾ ਬਹੁਤ ਹੋਣਹਾਰ ਸੀ ਅਤੇ ਪਰਿਵਾਰ ਨੂੰ ਉਸ ਤੋਂ ਬਹੁਤ ਆਸਾਂ ਸਨ ਪਰ ਸਿਰਫਿਰੇ ਗੋਰੇ ਨੇ ਬਿਨਾਂ ਕਿਸੇ ਕਾਰਨ ਗੋਲੀ ਮਾਰ ਕੇ ਉਨ੍ਹਾਂ ਦਾ ਹੀਰੇ ਵਰਗਾ ਪੁੱਤ ਖੋਹ ਲਿਆ ।

Read More : ਝਗੜੇ ਦੌਰਾਨ ਕੈਨੇਡਾ `ਚ ਸਿੱਖ ਵਿਦਿਆਰਥੀ ਦਾ ਹਮਲਾਵਰਾਂ ਨੇ ਕੀਤਾ ਕਤਲ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *