ਬੈਂਗਲੁਰੂ, 10 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਬੈਂਗਲੁਰੂ (Bangalore) ਵਿਖੇ ਇਕ ਨੌਜਵਾਨ ਵਲੋਂ ਇਕ ਛੋਟੀ ਜਿਹੀ ਗੱਲ ਤੇ ਗੁੱਸੇ ਵਿਚ ਆ ਕੇ ਪ੍ਰੇਮਿਕਾ ਤੇ ਉਸਦੇ ਮਾਪਿਆਂ ਨੂੰ ਅੱਗ ਲਗਾਉਣ ਦਾ ਪਤਾ ਚੱਲਿਆ ਹੈ ।
ਕੀ ਹੈ ਸਮੁੱਚਾ ਮਾਮਲਾ
ਮਿਲੀ ਜਾਣਕਾਰੀ ਅਨੁੁਸਾਰ ਬੈਂਗਲੁਰੂ ਵਿਖੇ ਜੋ ਇਕ ਨੌਜਵਾਨ ਵਲੋਂ ਆਪਣਾ ਸਕੂਟਰ ਦੇਣ ਤੋਂ ਇਨਕਾਰ ਕਰਨ `ਤੇ ਆਪਣੀ ਪ੍ਰੇਮਿਕਾ ਤੇ ਉਸ ਦੇ ਮਾਤਾ-ਪਿਤਾ ਨੂੰ ਅੱਗ ਲਾਉਣ (To set fire to) ਦਾ ਘਟਨਾਕ੍ਰਮ ਵਾਪਰਿਆ ਹੈ ਦੇ ਦੋਸ਼ ਹੇਠ ਇੱਥੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ । ਜਿਸ ਨੌਜਵਾਨ ਵਲੋਂ ਅਜਿਹਾ ਕੀਤਾ ਗਿਆ ਦੀ ਪਛਾਣ ਨੰਦਿਨੀ ਲੇਆਊਟ ਦੇ ਰਹਿਣ ਵਾਲੇ ਪਾਂਡੁਰੰਗਾ (32) ਵਜੋਂ ਹੋਈ ਹੈ ।
ਅੱਗ ਲੱਗਣ ਕਾਰਨ ਲੜਕੀ ਤੇ ਉਸਦੇ ਮਾਪੇ ਝੁਲਸ ਗਏ ਹਨ ਬੁਰੀ ਤਰ੍ਹਾਂ
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਮਲਤਾ (27), ਉਸ ਦੇ ਮਾਤਾ-ਪਿਤਾ ਤੇ ਇਕ ਘਰੇਲੂ ਨੌਕਰਾਨੀ ਝੁਲਸ ਗਏ । ਪੁਲਸ ਅਨੁਸਾਰ ਪਾਂਡੁਰੰਗਾ `ਚ ਤਾਰਾਬਨਹੱਲੀ ਸੁਮਲਤਾ ਦੇ ਘਰ ਗਿਆ ਅਤੇ ਉਸ ਦਾ ਸਕੂਟਰ ਮੰਗਿਆ । ਜਦੋਂ ਸੁਮਲਤਾ ਨੇ ਇਨਕਾਰ ਕਰ ਦਿੱਤਾ ਤਾਂ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਹੋ ਗਈ । ਸੁਮਲਤਾ ਦੇ ਮਾਪਿਆਂ ਨੇ ਦਖਲ ਦੇਣ ਦੀ ਕੋਸਿ਼ਸ਼ ਕੀਤੀ । ਗੁੱਸੇ `ਚ ਆ ਕੇ ਪਾਂਡੁਰੰਗਾ ਨੇ ਕਥਿਤ ਤੌਰ `ਤੇ ਉਨ੍ਹਾਂ `ਤੇ ਪੈਟਰੋਲ ਛਿੜਕ (Spill petrol) ਦਿੱਤਾ ਤੇ ਅੱਗ ਲਾ ਦਿੱਤੀ । ਖੁੱਦ ਮੌਕੇ ਤੋਂ ਭੱਜ ਗਿਆ। ਗੁਆਂਢੀ ਪੀੜਤਾਂ ਨੂੰ ਹਸਪਤਾਲ ਲੈ ਗਏ ।
Read More : ਕਾਰ ਨੂੰ ਅਚਾਨਕ ਅੱਗ ਲੱਗਣ ਨਾਲ ਹੋਈ ਸੜ ਕੇ ਸੁਆਹ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
