ਅਦਾਲਤ ਨੇ ਗੈਂਗਸਟਰ ਗੋਲਡੀ ਬਰਾੜ ਦੀ ਮਾਂ ਨੂੰ ਦਿੱਤੀ ਪੱਕੀ ਜ਼ਮਾਨਤ

Goldy Brar

ਸ੍ਰੀ ਮੁਕਤਸਰ ਸਾਹਿਬ, 9 ਮਾਰਚ 2026 : ਪ੍ਰਸਿੱਧ ਗੈਂਗਸਟਰ ਗੋਲਡੀ ਬਰਾੜ (Gangster Goldy Brar) ਦੇ ਮਾਤਾ ਤੇ ਪਿਤਾ ਜੋ ਕਿ ਇਕ ਮਾਮਲੇ ਵਿਚ ਜੇਲ ਵਿਚ ਬੰਦ ਸਨ ਵਿਚੋਂ ਮਾਂ ਨੂੰ ਅਦਾਲਤ ਨੇ ਪੱਕੀ ਜ਼ਮਾਨਤ (Surety bond) ਦੇ ਦਿੱਤੀ ਹੈ ।

ਕਿਸ ਮਾਮਲੇ ਵਿਚ ਬੰਦ ਸਨ ਗੋਲਡੀ ਬਰਾੜੇ ਦੇ ਮਾਤਾ ਪਿਤਾ

ਮਿਲੀ ਜਾਣਕਾਰੀ ਮੁਤਾਬਕ ਜਿਲ੍ਹਾ ਤੇ ਸੈਸ਼ਨਜ ਜੱਜ ਰਾਜ ਕੁਮਾਰ ਦੀ ਅਦਾਲਤ (Court) ਨੇ ਜੋ ਗੈਂਗਸਟਰ ਗੋਲਡੀ ਬਰਾੜ ਦੀ ਮਾਤਾ ਪ੍ਰੀਤਪਾਲ ਕੌਰ ਦੀ ਪੱਕੀ ਜ਼ਮਾਨਤ ਮਨਜ਼ੂਰ ਕਰ ਲਈ ਹੈ 50 ਲੱਖ ਰੁਪਏ ਰੰਗਸਾਜ਼ੀ ਮੰਗਣ ਦੇ ਇਕ ਮੁਕਦਮੇ `ਚੋਂ ਜੇਲ ਵਿਚ ਬੰਦ ਸਨ।ਦੱਸਣਯੋਗ ਹੈ ਕਿ ਪ੍ਰੀਤਪਾਲ ਕੌਰ ਤੇ ਉਸਦਾ ਪਤੀ ਸ਼ਮਸ਼ੇਰ ਸਿੰਘ 26 ਜਨਵਰੀ 2026 ਤੋਂ ਜੇਲ੍ਹ `ਚ ਬੰਦ ਸਨ ।

ਕੀ ਦਸਿਆ ਵਕੀਲ ਬਾਬੂ ਸਿੰਘ ਸਿੱਧੂ ਨੇ

ਪ੍ਰੀਤਪਾਲ ਕੌਰ ਦੇ ਵਕੀਲ ਸੀਨੀਅਰ ਐਡਵੋਕੇਟ ਬਾਬੂ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਸਿਰਫ ਪ੍ਰੀਤਪਾਲ ਕੌਰ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਲਗਾਈ ਸੀ ਜਿਸਨੂੰ ਸਵੀਕਾਰ ਕਰਦਿਆਂ ਅਦਾਲਤ ਨੇ 60 ਹਜ਼ਾਰ ਦੇ ਬੇਲਬਾਂਡ ਨਾਲ ਪੱਕੀ ਜ਼ਮਾਨਤ ਦੇ ਹੁਕਮ ਦੇ ਦਿੱਤੇ ਹਨ । ਜਾਣਕਾਰੀ ਅਨੁਸਾਰ ਥਾਨਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ 3 ਦਸੰਬਰ 2024 ਨੂੰ ਲਾਗਲੇ ਪਿੰਡ ਦੇ ਇਕ ਅਧਿਆਪਕ ਵੱਲੋਂ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਕਿ ਉਸਨੂੰ ਵਿਦੇਸ਼ੀ ਫੋਨ ਨੰਬਰ ਤੋਂ 50 ਲੱਖ ਰੁਪਏ ਦੀ ਰੰਗਸਾਜ਼ੀ ਦੇਣ ਦੀ ਤਿੰਨ ਵਾਰ ਧਮਕੀ ਆਈ ਹੈ, ਜਿਸ `ਚ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ । ਉਸ ਵੇਲੇ ਪੁਲਿਸ ਨੇ ਇਹ ਮੁਕੱਦਮਾ ਅਣਪਛਾਤਿਆਂ ਖਿ਼ਲਾਫ਼ ਦਰਜ ਕੀਤਾ ਸੀ ।

Read More : ਤਿੰਨੋਂ ਇੰਸਪੈਕਟਰਾਂ ਦੀ ਪੱਕੀ ਜ਼ਮਾਨਤ ਲਈ ਹੋਵੇਗੀ 6 ਨੂੰ ਬਹਿਸ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *