ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਤੇ ਪੰਜਾਬੀ ਨੌਜਵਾਨ ਕੈਨੇਡਾ ਵਿਖੇ ਗ੍ਰਿਫ਼ਤਾਰ

Arrest

ਕੈਨੇਡਾ, 3 ਮਾਰਚ 2026 : ਕੈਨੇਡਾ (Canada) ਵਿਖੇ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਨਸੀਲੇ ਪਦਾਰਥਾਂ (Drugs) ਦੀ ਤਸਕਰੀ ਕਰਨ ਦੇ ਮਾਮਲੇ ਵਿਚ ਕੈਨੇਡਾ ਬਾਰਡਰ ਸਰਵਿਸਿਜ ਏਜੰਸੀ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕੀ ਨਸ਼ੀਲਾ ਪਦਾਰਥ ਕੀਤਾ ਗਿਆ ਹੈ ਨੌਜਵਾਨਾਂ ਕੋਲੋਂ ਬਰਾਮਦ

ਮਿਲੀ ਜਾਣਕਾਰੀ ਮੁਕਾਬਕ ਕੈਨੇਡਾ ਦੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐਸ. ਏ.) ਨੇ ਸੰਯੁਕਤ ਰਾਜ ਅਮਰੀਕਾ ਤੋਂ ਬਲੂ ਵਾਟਰ ਬ੍ਰਿਜ ਪੋਰਟ ਆਫ਼ ਐਂਟਰੀ `ਤੇ ਇੱਕ ਵਪਾਰਕ ਟਰੱਕ ਤੋਂ ਵੱਡੀ ਮਾਤਰਾ ਵਿੱਚ ਕੋਕੀਨ ਬਰਾਮਦ ਕੀਤੀ । ਜਾਂਚ ਤੋਂ ਬਾਅਦ ਸੀ. ਬੀ. ਐਸ. ਏ. ਨੇ ਪੰਜਾਬੀ ਮੂਲ ਦੇ ਦੋ ਨੌਜਵਾਨਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ । ਸੀ. ਬੀ. ਐਸ. ਏ. ਨੇ ਦੋ ਗ੍ਰਿਫ਼ਤਾਰ ਸ਼ੱਕੀਆਂ, ਸਰਕਾਰਵੀਰ ਸਿੰਘ ਅਤੇ ਚਮਕੌਰ ਸਿੰਘ ਨੂੰ ਪੁੱਛਗਿੱਛ ਕਰਨ ਤੋਂ ਬਾਅਦ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ (ਆਰ. ਸੀ. ਐਮ. ਪੀ.) ਦੇ ਹਵਾਲੇ ਕਰ ਦਿੱਤਾ ਹੈ । ਸੀ. ਬੀ. ਐਸ. ਏ. ਨੇ ਇੱਕ ਵਪਾਰਕ ਟਰੱਕ ਵਿੱਚੋਂ 111.40 ਕਿਲੋਗ੍ਰਾਮ ਕੋਕੀਨ (Cocaine) ਬਰਾਮਦ ਕੀਤੀ ।

ਕੈਨੇਡਾ ਦੀ ਏਜੰਸੀ ਨੇ ਦਿੱਤੀ ਘਟਨਾਕ੍ਰਮ ਸਬੰਧੀ ਜਾਣਕਾਰੀ

ਕੈਨੇਡਾ ਬਾਰਡਰ ਸਿਕਿਓਰਿਟੀ ਏਜੰਸੀ (Canada Border Security Agency) ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ 19 ਫਰਵਰੀ ਨੂੰ ਅਮਰੀਕਾ-ਕੈਨੇਡਾ ਸਰਹੱਦ `ਤੇ ਇੱਕ ਵਪਾਰਕ ਟਰੱਕ ਨੂੰ ਰੋਕਿਆ ਗਿਆ ਅਤੇ ਉਸ ਦੀ ਤਲਾਸ਼ੀ ਲਈ ਗਈ, ਜਿਸ ਦੌਰਾਨ ਟਰੱਕ ਵਿੱਚੋਂ 111.40 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਗਈ ਸੀ। ਸੀ. ਬੀ. ਐਸ. ਏ. ਅਧਿਕਾਰੀਆਂ ਦੇ ਅਨੁਸਾਰ ਕੋਕੀਨ ਨੂੰ ਇੱਕ ਵਪਾਰਕ ਟਰੱਕ ਵਿੱਚ ਮਾਲ ਦੇ ਨਾਲ ਗੱਤੇ ਦੇ ਡੱਬਿਆਂ ਵਿੱਚ ਪੈਕ ਕੀਤਾ ਗਿਆ ਸੀ । ਬਚਣ ਲਈ ਡੱਬਿਆਂ ਨੂੰ ਹੋਰ ਚੀਜ਼ਾਂ ਨਾਲ ਰੱਖਿਆ ਗਿਆ ਸੀ। ਧਿਆਨ ਨਾਲ ਜਾਂਚ ਕਰਨ `ਤੇ, ਪੁਲਿਸ ਨੂੰ ਕੋਕੀਨ ਵਾਲੇ ਡੱਬਿਆਂ ਦਾ ਪਤਾ ਲੱਗਿਆ ।

ਸੀ. ਬੀ. ਐਸ. ਏ. ਨੇ ਜਾਂਚ ਦੌਰਾਨ ਕੀਤਾ ਦੋਹਾਂ ਨੂੰ ਗ੍ਰਿਫ਼ਤਾਰ

ਜਾਂਚ ਤੋਂ ਬਾਅਦ ਸੀ. ਬੀ. ਐਸ. ਏ. ਨੇ 29 ਸਾਲਾ ਸਰਕਾਰਵੀਰ ਸਿੰਘ ਜੋ ਕਿ ਨੋਵਾ ਸਕੋਸ਼ੀਆ ਦਾ ਰਹਿਣ ਵਾਲਾ ਹੈ, ਅਤੇ 25 ਸਾਲਾ ਚਮਕੌਰ ਸਿੰਘ ਜੋ ਕਿ ਓਨਟਾਰੀਓ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫਤਾਰ (Arrested) ਕੀਤਾ । ਜਾਂਚ ਪੂਰੀ ਹੋਣ ਤੋਂ ਬਾਅਦ ਸੀ. ਬੀ. ਐਸ. ਏ. ਨੇ ਦੋਵਾਂ ਸ਼ੱਕੀਆਂ ਅਤੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਆਰ. ਸੀ. ਐਮ. ਪੀ. ਦੇ ਹਵਾਲੇ ਕਰ ਦਿੱਤਾ । ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਮੁਲਜਮ਼ਾਂ ਨੂੰ 2 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ।

ਦੋਹਾਂ ਨੌਜਵਾਨਾਂ ਵਿਰੁੱਧ ਕੀਤਾ ਗਿਆ ਹੈ ਓਨਟਾਰੀਓ ਕੋਰਟ ਆਫ ਜਸਟਿਸ ਵਿਚ ਕੇਸ ਦਰਜ

ਉਨ੍ਹਾਂ ਵਿਰੁੱਧ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਕੇਸ ਦਾਇਰ ਕੀਤਾ ਗਿਆ ਹੈ, ਜਿੱਥੇ ਇਸ ਸਮੇਂ ਕੇਸ ਦੀ ਸੁਣਵਾਈ ਚੱਲ ਰਹੀ ਹੈ । ਦੋਵਾਂ ਮੁਲਜ਼ਮਾਂ `ਤੇ ਨਿਯੰਤਰਿਤ ਡਰੱਗਜ਼ ਐਂਡ ਸਬਸਟੈਂਸ ਐਕਟ ਦੇ ਤਹਿਤ ਕੋਕੀਨ ਆਯਾਤ ਕਰਨ ਅਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦੇ ਦੋਸ਼ ਲਗਾਏ ਗਏ ਹਨ । ਸੀ. ਬੀ. ਐਸ. ਏ. ਦੇ ਦੱਖਣੀ ਓਨਟਾਰੀਓ ਖੇਤਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਪਾਰਕ ਟਰੱਕਾਂ ਦੀ ਵਰਤੋਂ ਸੰਯੁਕਤ ਰਾਜ ਤੋਂ ਕੈਨੇਡਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਕੀਤੀ ਜਾ ਰਹੀ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਸਰਹੱਦੀ ਜਾਂਚਾਂ ਸਖ਼ਤ ਕੀਤੀਆਂ ਜਾ ਰਹੀਆਂ ਹਨ । ਇਕ ਜਨਵਰੀ-2025 ਤੋਂ ਸੀ. ਬੀ. ਐਸ. ਏ. ਨੇ ਇਸ ਖੇਤਰ ਵਿੱਚ 1,743 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ ਹੈ ।

Read More : ਪੰਜਾਬੀ ਟਰੱਕ ਡਰਾਈਵਰ ਨੂੰ ਡਰੱਗਜ਼ ਨਾਲ ਕੀਤਾ ਕੈਨੇਡੀਅਨ ਪੁਲਸ ਨੇ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *