ਧੂਰੀ, 23 ਫਰਵਰੀ 2026 : ਪੰਜਾਬ ਦੇ ਧੂਰੀ (Dhuri) ਦੇ ਪਿੰਡ ਬੇਨੜਾ ਵਿਖੇ ਇਕ ਨੌਜਵਾਨ ਵਲੋਂ ਆਪਣੇ ਆਪ ਨੂੰ ਗੋਲੀ (Shoot yourself) ਮਾਰ ਕੇ ਖੁਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਧੂਰੀ ਦੇ ਜਿਸ ਪਿੰਡ ਬੇਨੜਾ (Village Benra) ਦੇ ਵਸਨੀਕ ਨੌਜਵਾਨ ਵਲੋਂ ਆਪਣੇ ਆਪ ਨੂੰ ਹੀ ਗੋਲੀ ਮਾਰ ਕੇ ਖੁਦਕੁਸ਼ੀ (Suicide) ਕਰ ਲਏ ਜਾਣ ਦਾ ਪਤਾ ਚੱਲਿਆ ਹੈ ਦਾ ਨਾਮ ਅਜੈਵੀਰ ਸਿੰਘ ਦਿਓਲ ਹੈ । ਜਾਣਕਾਰੀ ਮਤਾਬਕ ਉਕਤ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਸਿਰਫ਼ ਇਸ ਲਈ ਮਾਰ ਲਈ ਕਿਉਂਕਿ ਜੇ. ਈ. ਈ. (ਮੇਨਜ) ਵਿਚ ਉਸਦੇ ਨੰਬਰ ਘੱਟ ਆਏ ਸਨ ।
ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਰ ਲਿਆ ਹੈ ਕੇਸ ਦਰਜ
ਸੂਚਨਾ ਮੁਤਾਬਕ ਮ੍ਰਿਤਕ ਅਜੈਵੀਰ ਸਿੰਘ (Deceased Ajayveer Singh) ਨੇ ਕੁਝ ਸਮਾਂ ਪਹਿਲਾਂ ਹੀ ਜੇ. ਈ. ਈ. ਮੇਨਜ਼ ਦੀ ਪ੍ਰੀਖਿਆ ਦਿੱਤੀ ਸੀ, ਜਿਸ `ਚ ਘੱਟ ਅੰਕ ਆਉਣ ਕਾਰਨ ਉਹ ਮਾਨਸਿਕ ਤੌਰ `ਤੇ ਪਰੇਸ਼ਾਨ ਚੱਲ ਰਿਹਾ ਸੀ । ਇਸੇ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਬੀਤੀ ਰਾਤ ਨੂੰ ਆਪਣੇ ਘਰ `ਚ ਪਿਤਾ ਦੇ ਲਾਇਸੈਂਸੀ ਰਿਵਾਲਵਰ (Licensed revolver) ਨਾਲ ਖ਼ੁਦ ਨੂੰ ਗੋਲੀ ਮਾਰ ਲਈ । ਜਿਸ ਨਾਲ ਅਜੈਵੀਰ ਸਿੰਘ ਦੀ ਮੌਕੇ `ਤੇ ਹੀ ਮੌਤ ਹੋ ਗਈ । ਥਾਣਾ ਸਦਰ ਧੂਰੀ `ਚ ਪਰਿਵਾਰ ਦੇ ਬਿਆਨਾਂ ਦੇ ਆਧਾਰ `ਤੇ ਕੇਸ ਦਰਜ ਕਰ ਲਿਆ ਗਿਆ ਹੈ ।
Read More : ਇਨਕਮ ਟੈਕਸ ਵਿਭਾਗ ਦੀ ਰੇਡ ਦੌਰਾਨ ਗੋਲੀ ਮਾਰ ਕੇ ਸੀ. ਜੇ. ਰੋਏ ਨੇ ਕੀਤੀ ਖੁਦਕੁਸ਼ੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
