ਇੱਕ ਰੋਜ਼ਾ ਅੰਗਰੇਜ਼ੀ ਵਿਸ਼ੇ ਦੀ ਟ੍ਰੇਨਿੰਗ ਕਰਵਾਈ

ਨਾਭਾ, 12 ਨਵੰਬਰ 2025 : ਐਸ. ਸੀ. ਈ. ਆਰ. ਟੀ. ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਡੀ. ਈ. ਓ. (ਸ. ਸ.) ਅਤੇ ਡਾਇਟ ਪ੍ਰਿੰਸੀਪਲ ਸੰਦੀਪ ਨਾਗਰ ਦੀ ਰਹਿਨੁਮਾਈ ਤਹਿਤ ਭਾਦਸੋਂ- 1-2 ਅਤੇ ਬਾਬਰਪੁਰ ਬਲਾਕਾਂ ਦੇ ਅੰਗਰੇਜੀ ਵਿਸ਼ੇ ਦੇ ਅਧਿਆਪਕਾਂ ਦੀ ਇੱਕ ਰੋਜ਼ਾ ਟ੍ਰੇਨਿੰਗ ਜਿ਼ਲ੍ਹਾ ਸਿਖਲਾਈ ਸੰਸਥਾ ਨਾਭਾ ਵਿਖੇ ਲਗਾਈ ਗਈ, ਜਿਸ ਵਿੱਚ ਤਕਰੀਬਨ 63 ਅਧਿਆਪਕਾਂ ਨੇ ਭਾਗ ਲਿਆ ।
ਟ੍ਰੇਨਿੰਗ ਵਰਕਸ਼ਾਪ ਵਿਚ ਦਿੱਤੀ ਗਈ ਅਧਿਆਪਕਾਂ ਨੂੰ ਅੰਗ੍ਰੇਜ਼ੀ ਪੜ੍ਹਾਉਣ ਦੀਆਂ ਨਵੀਆਂ ਵਿਧੀਆਂ ਸਬੰਧੀ ਜਾਣਕਾਰੀ
ਇਸ ਟ੍ਰੇਨਿੰਗ ਵਿੱਚ ਅਧਿਆਪਕਾਂ ਨੂੰ ਅੰਗਰੇਜੀ ਪੜਾਉਣ ਦੀਆਂ ਨਵੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਟ੍ਰੇਨਿੰਗ ਵਿੱਚ ਬੀ. ਆਰ. ਪੀ. ਦੀ ਭੂਮਿਕਾ ਲਵਪ੍ਰੀਤ ਕੌਰ, ਰੀਪੂ ਬਜਾਜ, ਅਨੂ ਚੋਪੜਾ, ਰੁਪਿੰਦਰਪਾਲ ਕੌਰ ਨੇ ਨਿਭਾਈ । ਇਸ ਤੋਂ ਇਲਾਵਾ ਬੀ. ਆਰ. ਸੀ. ਕੋਆਰਡੀਨੇਟਰ ਵਜੋਂ ਵਿਨੋਦ ਕੁਮਾਰ , ਅਰਸਦੀਪ, ਬੰਦਨਾ ਰਾਣੀ, ਸੀਤੂ, ਸਤੀਸ਼ ਕੁਮਾਰ ਨੇ ਭੂਮਿਕਾ ਨਿਭਾਈ । ਟ੍ਰੇਨਿੰਗ ਦੇ ਅੰਤ ਵਿੱਚ ਸਤੀਸ਼ ਕੁਮਾਰ, ਅਰਸਦੀਪ ਨੇ ਵੀ ਅਧਿਆਪਕਾਂ ਨੂੰ ਅੰਗਰੇਜੀ ਦੀ ਟ੍ਰੇਨਿੰਗ ਦੀ ਮਹੱਤਤਾ ਬਾਰੇ ਦੱਸਿਆ।ਇਸ ਮੌਕੇ ਡੀ. ਆਰ. ਸੀ. ਪਟਿਆਲਾ ਲਲਿਤ ਮੌਦਗਿੱਲ ਨੇ ਅੰਗ੍ਰੇਜ਼ੀ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ।

Read More : ਯੂਨੀਵਰਸਿਟੀ ਕਾਲਜ ਬੇਨੜਾ ‘ਚ ਇੱਕ ਰੋਜ਼ਾ ਵਰਕਸ਼ਾਪ ਕਰਵਾਈ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *