ਬੈਂਗਲੁਰੂ, 28 ਜਨਵਰੀ 2026 : ਬੈਂਗਲੁਰੂ (Bangalore) ਦੇ ਮਰਾਠਾਹੱਲੀ ਸਥਿਤ ਇਕ ਬਿਲਡਰ ਦੀ ਰਿਹਾਇਸ਼ `ਤੇ ਕੰਮ ਕਰਨ ਵਾਲੇ ਨੇਪਾਲੀ ਪਤੀ-ਪਤਨੀ (Nepali couple) ਉੱਥੋਂ ਨਕਦੀ ਸਮੇਤ 18 ਕਰੋੜ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਚੋਰੀ (Jewelry theft) ਕਰ ਕੇ ਲੈ ਗਏ । ਪੁਲਸ ਨੇ ਦੱਸਿਆ ਕਿ ਜੋੜਾ ਘਰ `ਚ ਘਰੇਲੂ ਸਹਾਇਕ ਵਜੋਂ ਕੰਮ ਕਰਦਾ ਸੀ ।
ਪਰਿਵਾਰ ਗਿਆ ਹੋਇਆ ਸੀ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ
ਪੁਲਸ ਨੇ ਦੱਸਿਆ ਕਿ ਐਤਵਾਰ ਸਵੇਰੇ ਪਰਿਵਾਰ ਇਕ ਸਮਾਰੋਹ `ਚ ਸ਼ਾਮਲ ਹੋਣ ਲਈ ਘਰੋਂ ਨਿਕਲਿਆ ਸੀ । ਘਰ ਦੇ ਮਾਲਕ ਨੂੰ ਦੁਪਹਿਰ ਸਾਢੇ 12 ਵਜੇ ਤੋਂ ਬਾਅਦ ਇਕ ਹੋਰ ਘਰੇਲੂ ਸਹਾਇਕ ਨੇ ਸੂਚਿਤ ਕੀਤਾ ਕਿ ਘਰ `ਚ ਭੰਨਤੋੜ ਹੋਈ ਹੈ । ਘਰ ਪਰਤਣ `ਤੇ ਪਰਿਵਾਰ ਨੇ ਦੇਖਿਆ ਕਿ ਲਾਕਰ ਹੇਠਾਂ ਜ਼ਮੀਨ `ਤੇ ਪਏ ਸਨ ਅਤੇ ਪਹਿਲੀ ਮੰਜਿ਼ਲ `ਚ ਭੰਨਤੋੜ ਕੀਤੀ ਹੋਈ ਸੀ ।
ਪੁਲਸ (Police) ਨੇ ਦੱਸਿਆ ਕਿ ਜੋੜਾ ਲੱਗਭਗ 11.5 ਕਿਲੋ ਸੋਨੇ ਅਤੇ ਹੀਰੇ ਦੇ ਗਹਿਣੇ, 5 ਕਿਲੋਗ੍ਰਾਮ ਚਾਂਦੀ ਦੀਆਂ ਵਸਤੂਆਂ ਅਤੇ 11.5 ਲੱਖ ਰੁਪਏ ਨਕਦੀ ਲੈ ਕੇ ਕਥਿਤ ਤੌਰ `ਤੇ ਫਰਾਰ ਹੋ ਗਿਆ । ਨਕਦੀ ਅਤੇ ਚੋਰੀ ਹੋਏ ਸਾਮਾਨ ਦੀ ਕੁੱਲ ਕੀਮਤ ਲੱਗਭਗ 18 ਕਰੋੜ (18 crore) ਰੁਪਏ ਹੈ ।
Read More : ਚੋਰਾਂ ਨੇ ਕੀਤੀ ਫਰਾਂਸ ਦੇ ਰਾਸ਼ਟਰਪਤੀ ਭਵਨ ’ਚ ਚੋਰੀ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
