ਕਾਰੋਬਾਰੀ ਤੋਂ ਮੰਗੀ ਇਕ ਵਿਅਕਤੀ ਨੇ 10 ਕਰੋੜ ਦੀ ਫਿਰੌਤੀ

Threat

ਲੁਧਿਆਣਾ, 9 ਜਨਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ (Ludhiana) ਦੇ ਇਕ ਕਾਰੋਬਾਰੀ ਤੋਂ ਇਕ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਨਾਲ ਜੁੜੇ ਹੋਣ ਦਾ ਦਾਅਵਾ ਕਰਦਿਆਂ 10 ਕਰੋੜ ਦੀ ਫਿਰੌਤੀ ਮੰਗੀ ਹੈ ।

ਫ਼ੋਨ ਕਰਨ ਵਾਲੇ ਦੱਸੀ ਆਪਣੀ ਪਛਾਣ

ਲੁਧਿਆਣਾ ਵਿੱਚ ਫਿਰੌਤੀ ਦੀਆਂ ਘਟਨਾਵਾਂ ਜਿੱਥੇ ਇਕ ਪਾਸੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਦੂਸਰੇ ਪਾਸੇ ਅੱਜ ਜਿੱਥੇ ਇਕ ਹੋਰ ਕਾਰੋਬਾਰੀ ਤੋਂ ਕਰੋੜਾਂ ਦੀ ਫਿਰੌਤੀ (Ransom worth crores) ਮੰਗੀ ਗਈ ਹੈ ਦੇ ਮਾਮਲੇ ਵਿਚ ਮੰਗਣ ਵਾਲੇ ਨੇ ਆਪਣੀ ਪਛਾਣ ਹੈਰੀ ਬਾਕਸਰ ਵਜੋਂ ਦੱਸੀ ਹੈ। ਜਦੋਂ ਕਿ ਹੈਰੀ ਬਾਕਸਰ ਪਹਿਲਾਂ ਵੀ ਕਾਮੇਡੀਅਨ ਕਪਿਲ ਸ਼ਰਮਾ ਨੂੰ ਧਮਕੀ ਦੇ ਚੁੱਕਿਆ ਹੈ ।

ਕਾਰੋਬਾਰੀ ਕਰਦਾ ਹੈ ਲੁਧਿਆਣਾ ਵਿਖੇ ਕੱਪੜੇ ਦੀ ਦੁਕਾਨ

ਪੁਲਿਸ ਦੇ ਸੂਤਰਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ (Manpreet Singh) ਲੁਧਿਆਣਾ ਦੇ ਐਮ. ਬੀ. ਡੀ. ਮਾਲ ਨੇੜੇ ਕੱਪੜੇ ਦੀ ਦੁਕਾਨ ਚਲਾਉਂਦਾ ਹੈ । ਉਸ ਨੇ ਸਰਾਭਾ ਨਗਰ ਪੁਲਿਸ ਸਟੇਸ਼ਨ ਵਿੱਚ ਪੁਲਸ ਰਿਪੋਰਟ ਵੀ ਦਰਜ ਕਰਵਾਈ ਹੈ । ਸ਼ਿਕਾਇਤ ਵਿੱਚ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਸ ਦਾ ਪੁੱਤਰ ਕਮਲਪ੍ਰੀਤ ਸਿੰਘ ਜੋ ਉਸ ਦੇ ਕਾਰੋਬਾਰ ਵਿੱਚ ਉਸਦੀ ਮਦਦ ਕਰਦਾ ਹੈ, ਨੂੰ 3 ਜਨਵਰੀ ਨੂੰ ਦੁਪਹਿਰ 2 ਵਜੇ ਦੇ ਕਰੀਬ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਇੱਕ ਵਟਸਐਪ ਕਾਲ ਆਈ ।

ਕਥਿਤ ਤੌਰ ‘ਤੇ ਫ਼ੋਨ ਕਰਨ ਵਾਲੇ ਨੇ ਆਪਣੀ ਪਛਾਣ ਲਾਰੈਂਸ ਬਿਸ਼ਨੋਈ ਗੈਂਗ ਦੇ ਹੈਰੀ ਬਾਕਸਰ ਵਜੋਂ ਦੱਸੀ । ਕਮਲਪ੍ਰੀਤ ਨੇ ਤੁਰੰਤ ਕਾਲ ਕੱਟ ਦਿੱਤੀ ਅਤੇ ਬਾਅਦ ਵਿੱਚ ਵਾਰ-ਵਾਰ ਫਿਰ ਫੋਨ ਆਏ । ਕਾਲ ਨਾ ਚੁੱਕਣ ‘ਤੇ ਦੋਸ਼ੀ ਨੇ ਕਥਿਤ ਤੌਰ ‘ਤੇ ਇੱਕ ਵਟਸਐਪ ਵੌਇਸ ਸੁਨੇਹਾ ਭੇਜਿਆ, ਜਿਸ ਵਿੱਚ 10 ਕਰੋੜ ਰੁਪਏ (Rs. 10 crore) ਦੀ ਫਿਰੌਤੀ ਮੰਗੀ ਗਈ ਸੀ । ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਹ ਦੁਕਾਨ ‘ਤੇ ਆ ਕੇ ਉਸ ਨੂੰ ਗੋਲੀ ਮਾਰ ਦੇਣਗੇ ।

Read More : ਪ੍ਰਸਿੱਧ ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਅਜੀਬੋ-ਗਰੀਬ ਧਮਕੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *