ਲਖਨਊ, 3 ਜਨਵਰੀ 2026 : ਸੰਘਣੀ ਧੁੰਦ ਕਾਰਨ ਦਿੱਲੀ ਤੋਂ ਲਖਨਊ ਆ ਰਹੀ ਏਅਰ ਇੰਡੀਆ ਐਕਸਪ੍ਰੈੱਸ (Air India Express) ਦੀ ਇਕ ਉਡਾਣ ਲੈਂਡ ਨਹੀਂ ਕਰ ਸਕੀ ਅਤੇ 93 ਮਿੰਟ ਤੱਕ ਆਸਮਾਨ ‘ਚ ਚੱਕਰ ਦਿੱਲੀ ਪਰਤ ਗਈ ।
ਪਾਇਲਟ ਨੇ ਕੀਤੀ ਸੀ ਬਹੁਤ ਕੋਸ਼ਿਸ਼
ਏਅਰਪੋਰਟ ਸੂਤਰਾਂ ਅਨੁਸਾਰ ਫਲਾਈਟ ਆਈ. ਐਕਸ.-2171 ਸਵੇਰੇ 6:18 ਵਜੇ ਲਖਨਊ ਪਹੁੰਚੀ ਪਰ ਵਿਜ਼ੀਬਿਲਟੀ ਸਿਰਫ 10 ਮੀਟਰ ਦੇ ਆਸ-ਪਾਸ ਸੀ । ਪਾਇਲਟ ਨੇ ਕਾਫੀ ਦੇਰ ਤੱਕ ਲੈਂਡਿੰਗ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਅਨੁਕੂਲ ਨਾ ਹੋਣ ਕਾਰਨ ਏਅਰ ਟ੍ਰੈਫਿਕ ਕੰਟਰੋਲ (Air traffic control) ਨੇ ਸੁਰੱਖਿਆ ਕਾਰਨਾਂ ਕਰ ਕੇ ਜਹਾਜ਼ ਨੂੰ 7:51 ਵਜੇ ਦਿੱਲੀ ਵਾਪਸ ਭੇਜ ਦਿੱਤਾ । ਇਸ ਜਹਾਜ਼ ਰਾਹੀਂ ਸੰਚਾਲਿਤ ਹੋਣ ਵਾਲੀ ਰਿਆਦ ਜਾਣ ਵਾਲੀ ਉਡਾਣ ਆਈ. ਐਕਸ.-189 ਨੂੰ ਵੀ ਰੱਦ ਕਰਨਾ ਪਿਆ । ਸੰਘਣੀ ਧੁੰਦ ਦਾ ਅਸਰ ਹੋਰ ਉਡਾਣਾਂ ‘ਤੇ ਵੀ ਪਿਆ, ਜਿਸ ਕਾਰਨ ਮੁੰਬਈ, ਹੈਦਰਾਬਾਦ, ਰਿਆਦ, ਕਿਸ਼ਨਗੜ੍ਹ ਅਤੇ ਝਾਰਸੁਗੁੜਾ ਤੋਂ ਆਉਣ ਵਾਲੀਆਂ ਕਈ ਫਲਾਈਟਾਂ ਦੇਰੀ ਨਾਲ ਲਖਨਊ ਪਹੁੰਚੀਆਂ ।
Read More : ਦਿੱਲੀ `ਚ ਧੁੰਦ ਕਾਰਨ 118 ਉਡਾਣਾਂ ਰੱਦ ਤੇ 130 ਵਿਚ ਦੇਰੀ ਤੇ 16 ਦਾ ਰਸਤਾ ਬਦਲਿਆ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
