ਪਟਿਆਲਾ, 23 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Hon) ਦੀ ਅਗਵਾਈ ਵਾਲੀ ਸਰਕਾਰ ਵਲੋਂ ਗੁਲਜਾਰ ਇੰਦਰ ਚਾਹਲ ਨੂੰ ਜਿ਼ਲਾ ਯੋਜਨਾ ਬੋਰਡ (District Planning Board) ਦਾ ਪਟਿਆਲਾ ਵਿਖੇ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ।
ਕੌਣ ਹਨ ਗੁਲਜਾਰ ਇੰਦਰ ਚਹਿਲ
ਗੁਲਜ਼ਾਰ ਇੰਦਰ ਚਾਹਲ (Gulzar Inder Chahal) ਪਟਿਆਲਾ ਦੇ ਇੱਕ ਉਦਯੋਗਪਤੀ, ਅਦਾਕਾਰ ਅਤੇ ਕਾਰੋਬਾਰੀ ਹਨ । ਉਨ੍ਹਾਂ ਆਪਣੀ ਪੜ੍ਹਾਈ ਪਟਿਆਲਾ ਦੇ ਵਾਈ. ਪੀ. ਐਸ. ਅਤੇ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ । ਗੁਲਜ਼ਾਰ ਇੰਦਰ ਚਹਿਲ ਦੇ ਜਿ਼ਲਾ ਯੋਜਨਾ ਬੋਰਡ ਵਿਚ ਵਾਈਸ ਚੇਅਰਮੈਨ ਲੱਗਣ ਨਾਲ ਮਜ਼ਬੂਤ ਯੋਜਨਾਬੰਦੀ ਅਤੇ ਨੀਤੀਗਤ ਪਹਿਲ ਕਦਮੀਆਂ ਲੈ ਕੇ ਪਟਿਆਲਾ ਦੇ ਵਿਕਾਸ ਲਈ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ।
ਦੱਸਣਯੋਗ ਹੈ ਕਿ ਗੁਲਜ਼ਾਰ ਇੰਦਰ ਚਹਿਲ ਪਹਿਲਾਂ ਪੀ. ਸੀ. ਏ. ਦੇ ਪ੍ਰਧਾਨ ਵਜੋਂ ਵੀ ਕੰਮ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਸਰਕਾਰ ਦੀ ਨੀਲੀ ਅੱਖਾਂ ਵਾਲਾ ਵਿਅਕਤੀ ਮੰਨਿਆ ਜਾਂਦਾ ਹੈ । ਉਨ੍ਹਾਂ ਵਲੋਂ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਵਿਕਾਸ ਦੀਆਂ ਰਣਨੀਤੀਆਂ ਤਿਆਰ ਕਰਨ, ਸੈਕਟਰ-ਵਾਰ ਯੋਜਨਾਵਾਂ ਤਿਆਰ ਕਰਨ ਅਤੇ ਪ੍ਰਭਾਵਸ਼ਾਲੀ ਨੀਤੀਆਂ ਤਿਆਰ ਕਰਕੇ ਰਾਜ ਸਰਕਾਰ ਨੂੰ ਸਮਰਥਨ ਦੇਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਜਾਂਦੀ ਰਹੀ ਹੈ ।
Read More : ਚੋਣਾਂ ‘ਚ ਹੇਰਾਫੇਰੀ ਹੁੰਦੀ ਤਾਂ ਚੰਨੀ ਦੇ ਹਲਕੇ ‘ਚ ਕਾਂਗਰਸ ਨਾ ਜਿੱਤਦੀ : ਭਗਵੰਤ ਮਾਨ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
