ਚੰਡੀਗੜ੍ਹ, 21 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ (Malvinder Singh Kang) ਨੇ ਸੰਸਦ ਦੇ ਸ਼ਰਦੈ ਰੁੱਤ ਸੈਸ਼ਨ ਦੌਰਾਨ ਕੇਂਦਰ ਸਰਕਾਰ ਦੇ ਪ੍ਰਸਤਾਵਿਤ `ਵੀ ਬੀ-ਜੀ ਰਾਮ ਜੀ ਬਿੱਲ (“VB-G Ram Ji Bill”) ਦਾ ਸਖ਼ਤ ਵਿਰੋਧ ਕੀਤਾ ।
ਬਿੱਲ ਨੂੰ ਕਰੋੜਾਂ ਪੇਂਡੂ ਮਜ਼ਦੂਰਾਂ ਦੀ ਰੋਜੀ ਰੋਟੀ ਤੇ ਸਿੱਧਾ ਹਮਲਾ ਕਰਾਰ
ਉਨ੍ਹਾਂ ਇਸ ਬਿੱਲ ਨੂੰ ਕਰੋੜਾਂ ਪੇਂਡੂ ਮਜ਼ਦੂਰਾਂ ਦੀ ਰੋਜ਼ੀ ਰੋਟੀ `ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਮਕਸਦ ਮਨਰੇਗਾ ਵਰਗੀ ਦੇਸ਼ ਦੀ ਸਭ ਤੋਂ ਵੱਡੀ ਸਮਾਜਿਕ ਸੁਰੱਖਿਆ ਯੋਜਨਾ ਨੂੰ ਕਮਜ਼ੋਰ ਕਰਨਾ ਹੈ । ਕੰਗ ਨੇ ਇਸ ਦੀ ਤੁਲਨਾ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਨਾਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਕਾਨੂੰਨਾਂ ਨੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਖਤਰੇ `ਚ ਪਾਇਆ ਸੀ, ਉਸੇ ਤਰ੍ਹਾਂ ਇਹ ਬਿੱਲ ਗਰੀਬ ਮਜ਼ਦੂਰਾਂ (Bill poor workers) ਲਈ ਸੰਕਟ ਪੈਦਾ ਕਰੇਗਾ । ਉਨ੍ਹਾਂ ਕੇਂਦਰ ਵੱਲੋਂ ਮਨਰੇਗਾ `ਚ ਵਿੱਤੀ ਹਿੱਸੇਦਾਰੀ 90 ਤੋਂ ਘਟਾ ਕੇ 60 ਫੀਸਦੀ ਕਰਨ ਦੇ ਪ੍ਰਸਤਾਵ ਦੀ ਵੀ ਆਲੋਚਨਾ ਕੀਤੀ ।
Read More : ਅਸੀਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲੇ ਬਣਾ ਰਹੇ ਹਾਂ : ਮਾਨ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
