ਮੈਲਬੌਰਨ, 11 ਦਸੰਬਰ 2025 : ਆਸਟ੍ਰੇਲੀਆ (Australia) ਨੇ 10 ਦਸੰਬਰ-2025 ਤੋਂ 16 ਸਾਲ ਤੋਂ ਘੱਟ ਉਮਰ (Under 16 years old) ਦੇ ਖਪਤਕਾਰਾਂ ਲਈ ਸੋਸ਼ਲ ਮੀਡੀਆ (Social media) ਦੀ ਵਰਤੋਂ ਕਰਨ `ਤੇ ਪਾਬੰਦੀ ਲਾਈ ਹੈ ।
ਉਲੰਘਣਾਂ ਕਰਨ ਵਾਲੀਆਂ ਕੰਪਨੀਆਂ ਨੂੰ ਹੋ ਸਕਦਾ ਹੈ 49. 5 ਮਿਲੀਅਨ ਡਾਲਰ ਦਾ
ਜੁਰਮਾਨਾ
ਇਸ ਕਾਨੂੰਨ ਅਧੀਨ ਟਿਕਟਾਕ, ਫੇਸਬੁੱਕ, ਇੰਸਟਾਗ੍ਰਾਮ, ਯੂ-ਟਿਊਬ, ਸਨੈਪਚੈਟ, ਰੈਡਿਟ, ਕਿਕ, ਟਵੀਟ ਅਤੇ ਥੈਡਜ਼ ਵਰਗੇ ਮਾਧਿਅਮਾਂ ਨੂੰ ਨਾਬਾਲਗ ਖਪਤਕਾਰਾਂ ਦੇ ਖਾਤੇ ਹਟਾਉਣੇ ਲਾਜ਼ਮੀ ਹੋਣਗੇ । ਇਨ੍ਹਾਂ ਨਿਯਮਾਂ ਦੀ ਉਲੰਘਣਾ (Violation of rules) ਕਰਨ ਵਾਲੀਆਂ ਕੰਪਨੀਆਂ ਨੂੰ 49.5 ਮਿਲੀਅਨ ਡਾਲਰ ($49.5 million) ਤੱਕ ਜੁਰਮਾਨਾ ਹੋ ਸਕਦਾ ਹੈ। ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਪਲੇਟਫਾਰਮਾਂ ਦੀ ਪਾਲਣਾ ਦੀ ਨਿਗਰਾਨੀ ਕਰ ਰਹੀ ਹੈ ।
ਮਾਪਿਆਂ ਦੀ ਪ੍ਰਤੀਕਿਰਿਆ ਹੈ ਮਿਲੀ-ਜੁਲੀ
ਇਸ ਬਾਰੇ ਮਾਪਿਆਂ ਦੀ ਪ੍ਰਤੀਕਿਰਿਆ ਮਿਲੀ-ਜੁਲੀ ਹੈ । ਕੁਝ ਚਿੰਤਿਤ ਹਨ ਕਿ ਬੱਚੇ ਸਮਾਜਿਕ ਤੌਰ `ਤੇ ਅਲੱਗ-ਥਲੱਗ ਹੋ ਜਾਣਗੇ, ਜਦਕਿ ਹੋਰਾਂ ਨੇ ਇਸ ਨੂੰ ਆਨਲਾਈਨ ਆਦਤਾਂ ਤੋਂ ਬਚਾਅ ਲਈ ਚੰਗਾ ਕਦਮ ਦੱਸਿਆ ਹੈ । ਇਸ ਕਦਮ ਨਾਲ ਦੇਸ਼ ਭਰ ਵਿਚ ਲੱਖਾਂ ਨਾਬਾਲਗਾਂ ਦੀਆਂ ਆਨਲਾਈਨ ਗਤੀਵਿਧੀਆਂ `ਤੇ ਤੁਰੰਤ ਅਸਰ ਪਿਆ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ ਨੇ ਕਿਹਾ ਕਿ ਭਾਵੇਂ ਪ੍ਰਕਿਰਿਆ ਪੂਰੀ ਤਰ੍ਹਾਂ ਸੰਪੂਰਨ ਨਾ ਹੋਵੇ, ਪਰ ਇਸ ਦਾ ਸੰਦੇਸ਼ ਸਪੱਸ਼ਟ ਹੈ।
ਨੀਤੀ ਨੇ ਖਿੱਚਿਆ ਦਾ ਵਿਸ਼ਵ ਪੱਧਰ ਦਾ ਧਿਆਨ
ਇਸ ਨੀਤੀ ਨੇ ਵਿਸ਼ਵ ਪੱਧਰ `ਤੇ ਧਿਆਨ ਖਿੱਚਿਆ ਹੈ, ਜਿੱਥੇ ਮਲੇਸ਼ੀਆ, ਡੈਨਮਾਰਕ, ਨਾਰਵੇ ਅਤੇ ਯੂਰਪੀ ਯੂਨੀਅਨ ਵੀ ਇਸੇ ਤਰ੍ਹਾਂ ਦੀਆਂ ਪਾਬੰਦੀਆਂ `ਤੇ ਵਿਚਾਰ ਕਰ ਰਹੇ ਹਨ। ਇਕ ਅਕਾਦਮਿਕ ਸਲਾਹਕਾਰ ਸਮੂਹ ਇਸ ਦੇ ਲਾਭਾਂ (ਜਿਵੇਂ ਬਿਹਤਰ ਨੀਂਦ, ਘੱਟ ਆਨਲਾਈਨ ਆਦਤਾਂ) ਅਤੇ ਅਣਚਾਹੇ ਨਤੀਜਿਆਂ (ਨਿੱਜੀ ਇੰਟਰਨੈੱਟ ਜੁੜਾਅ ਦੀ ਵਰਤੋਂ, ਇੰਟਰਨੈੱਟ ਦੇ ਹਨੇਰੇ ਖੇਤਰਾਂ ਵੱਲ ਰੁਝਾਨ) ਦਾ ਮੁਲਾਂਕਣ ਕਰੇਗਾ ।
Read More : 12 ਸਾਲ ਦੀ ਉਮਰ ਤੋਂ ਹੀ ਸਕੂਲੀ ਵਿਦਿਆਰਥੀਆਂ ਨੂੰ ਨਸ਼ੇ ਦੀ ਆਦਤ ਦਾ ਖ਼ਤਰਾ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।
