ਮੈਕਸੀਕੋ `ਚ ਧਮਾਕੇ ਕਾਰਨ ਹੋਈ ਦੋ ਦੀ ਮੌਤ

Maxico-Blast

ਮੈਕਸੀਕੋ ਸਿਟੀ, 8 ਦਸੰਬਰ 2025 : ਮੈਕਸੀਕੋ ਦੇ ਮਿਚੋਆਕਾਨ (Michoacan, Mexico) ਸੂਬੇ ਵਿਚ ਇਕ ਸਥਾਨਕ ਪੁਲਸ ਸਟੇਸ਼ਨ ਦੇ ਬਾਹਰ ਹੋਏ ਧਮਾਕੇ (Explosions) ਵਿਚ ਘੱਟੋ-ਘੱਟ ਦੋ ਜਣਿਆਂ ਦੀ ਮੌਤ ਹੋਣ ਅਤੇ 7 ਹੋਰਨਾਂ ਦੇ ਜ਼ਖਮੀ ਹੋਣ ਬਾਰੇ ਸਮਾਚਾਰ ਸਾਹਮਣੇ ਆਇਆ ਹੈ ।

ਧਮਾਕੇ ਵਿਚ ਮਾਰੇ ਗਏ ਹਨ ਦੋ ਪੁਲਸ ਅਧਿਕਾਰੀ : ਪੁਲਸ ਕਮਾਂਡਰ

ਕੋਹਾਊਆਯਾਨਾ ਪੁਲਸ ਕਮਾਂਡਰ ਹੈਕਟਰ ਜੇਪੇਦਾ (Coahuila Police Commander Hector Zepeda) ਨੇ ਦੱਸਿਆ ਕਿ ਧਮਾਕੇ ਵਿਚ 2 ਪੁਲਸ ਅਧਿਕਾਰੀ ਮਾਰੇ ਗਏ (2 police officers killed) ਹਨ, ਜਦੋਂ ਕਿ ਜ਼ਖਮੀਆਂ ਵਿਚ ਆਮ ਨਾਗਰਿਕ ਵੀ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਕੁਝ ਲੋਕ ਧਮਾਕੇ ਵਾਲੀ ਥਾਂ ਤੋਂ ਦੂਰ ਪਏ ਮਿਲੇ ਹਨ ।

ਧਮਾਕੇ ਨਾਲ ਨੇੜਲੀਆਂ ਇਮਾਰਤਾਂ ਨੂੰ ਵੀ ਪਹੁੰਚਿਆ ਨੁਕਸਾਨ

ਧਮਾਕੇ ਨਾਲ ਨੇੜਲੀਆਂ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ । ਇਹ ਧਮਾਕਾ ਸ਼ਨੀਵਾਰ ਨੂੰ ਉਸ ਸਮੇਂ ਹੋਇਆ ਜਦੋਂ ਮਿਚੋਆਕਾਨ ਦੇ ਗਵਰਨਰ ਅਲਫਰੇਡੋਰਾਮੀਰੇਜ਼ ਬੇਡੋਲਾ ਆਪਣੀ ਪਾਰਟੀ ਮੋਰੇਨਾ ਦੀ ਸਰਕਾਰ ਦੇ ਕਾਰਜਕਾਲ ਦੇ 7 ਸਾਲ ਪੂਰੇ ਹੋਣ ਮੌਕੇ ਮੈਕਸੀਕੋ ਸਿਟੀ ਵਿਚ ਰਾਸ਼ਟਰਪਤੀ ਕਲਾਊਡੀਆ ਸ਼ਿਨਬਾਮ ਨਾਲ ਜਸ਼ਨ ਮਨਾ ਰਹੇ ਸਨ ।

Read More : ਦਿੱਲੀ ਧਮਾਕੇ ਮਾਮਲੇ ਚ ਮਾਂ ਪੁੱਤ ਹੋਏ ਗ੍ਰਿਫ਼ਤਾਰ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ ।  ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *