ਪਟਿਆਲਵੀਆਂ ਨੂੰ ਕੁੜੇ ਦੀ ਬਦਬੂ ਤੋਂ ਮਿਲੇਗੀ ਰਾਹਤ

Mayor Kundan Gogia

ਪਟਿਆਲਾ, 2 ਦਸੰਬਰ 2025 : ਕਈ ਦਹਾਕਿਆਂ ਤੋਂ ਦਿੱਲੀ, ਸਨੋਰ, ਦੇਵੀਗੜ੍ਹ ਅਤੇ ਚੀਕਾ ਰੋਡ ਤੋਂ ਐਂਟਰੀ ਪੁਅਇੰਟ ’ਤੇ ਡੰਪਿੰਗ ਗਰਾਉਂਡ (Dumping ground) ਵਿਚ ਲੱਗੇ ਗੰਦਗੀ ਦੇ ਢੇਰਾਂ ਤੋਂ ਪਟਿਆਲਵੀਆਂ ਨੂੰ ਜਲਦ ਰਾਹਤ ਮਿਲਣ ਜਾ ਰਹੀ ਹੈ। ਕਿਉਂਕਿ ਨਗਰ ਨਿਗਮ ਨੇ ਇਥੇ ਕੰਪਨੀ ਨੂੰ ਠੇਕਾ ਦੇ ਕੇ ਕੂੜੇ ਦੀ ਖਾਦ ਬਣਾ ਕੇ ਉਸ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਹੈ ।

ਡੰਪਿੰਗ ਗਰਾਉਂਡ ਤੋਂ ਕੂੜਾ ਚੁੱਕ ਕੇ ਬਣਾਈ ਜਾਵੇਗੀ ਗਰੀਨ ਬੈਲਟ : ਮੇਅਰ ਕੁੰਦਨ

ਗੋਗੀਆ

ਇਸ ਕੰਮ ਦਾ ਜਾਇਜਾ ਲੈਣ ਲਈ ਅੱਜ ਮੇਅਰ ਕੁੰਦਨ ਗੋਗੀਆ ਨੇ ਪ੍ਰਾਜੈਕਟ ਦੇ ਇੰਚਾਰਜ ਨਾਰਾਇਣ ਦਾਸ, ਇੰਸ: ਹਰਵਿੰਦਰ ਸਿੰਘ ਨੂੰ ਨਾਲ ਲੈ ਕੇ ਡੰਪਿੰਗ ਗਰਾਉਂਡ ਨੂੰ ਕਲੀਨ ਕਰਨ ਲਈ ਮੌਕੇ ਦਾ ਜਾਇਜਾ ਲਿਆ ਅਤੇ ਕੰਪਨੀ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਕੰਮ ਨੂੰ ਨਿਰਧਾਰਤ ਸਮੇਂ ਵਿਚ ਖਤਮ ਕਰਨ ਦੇ ਨਿਰਦੇਸ਼ ਵੀ ਦਿੱਤੇ । ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੇਅਰ ਕੁੰਦਨ ਗੋਗੀਆ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਮੱਥੇ ‘ਤੇ ਲੱਗਿਆ ਇਹ ਕਲੰਕ ਕਾਂਗਰਸ ਅਤੇ ਅਕਾਲੀ ਸਰਕਾਰ ਦੀ ਦੇਣ ਹੈ ।

ਘਰ ਤੋਂ ਲੈ ਕੇ ਡੰਪਿੰਗ ਗਰਾਉਂਡ ਕੂੜੇ ਦੇ ਪ੍ਰਬੰਧ ਲਈ ਲਗਾਇਆ 52 ਕਰੋੜ ਰੁਪਏ ਮਨਜੂਰ

ਆਮ ਆਦਮੀ ਪਾਰਟੀ ਨੇ ਪਟਿਆਲਾ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਇਨ੍ਹਾਂ ਕੂੜੇ ਦੇ ਪਹਾੜਾ ਤੋਂ ਨਿਜਾਤ ਦਿਲਾਈ ਜਾਵੇਗੀ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਹਾਊਸ 10 ਮਹੀਨੇ ਪਹਿਲਾਂ ਹੀ ਬਣਿਆ ਹੈ ਅਤੇ ਨਗਰ ਨਿਗਮ (Municipal Corporation) ਨੇ ਇਸ ਕੂੜੇ ਤੋਂ ਸ਼ਹਿਰ ਨਿਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੂੜੇ ਤੋਂ ਖਾਦ ਬਣਾ ਕੇ ਡੰਪਿੰਗ ਗਰਾਉਂਡ ਕਲੀਨ ਕਰਨ ਲਈ 1 ਲੱਖ 50 ਮੀਟਿ੍ਰਕ ਕੂੜੇ ਦਾ ਟੈਂਡਰ ਦੇ ਕੇ ਕੰਪਨੀ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਕੁਝ ਹੀ ਦਿਨਾਂ ਵਿਚ 1 ਲੱਖ ਮੀਟਿ੍ਰਕ ਟਨ ਦਾ ਹੋਰ ਟੈਂਡਰ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਡੰਪਿੰਗ ਗਰਾਉਂਡ ਨੂੰ ਕਲੀਨ ਕਰਕੇ ਇਥੇ 4 ਕਰੋੜ ਰੁਪਏ ਲਗਾ ਕੇ ਗਰੀਨ ਬੈਲਟ ਨੂੰ ਵਿਕਸਤ ਕੀਤਾ ਜਾਵੇਗਾ ।

50 ਤੋਂ ਜਿਆਦਾ ਕਲੋਨੀਆਂ ਦੇ ਲੱਖਾਂ ਨਿਵਾਸੀਆਂ ਨੂੰ ਨਗਰ ਨਿਗਮ ਵੱਲੋਂ ਰਾਹਤ ਦਿਵਾਈ ਜਾਵੇਗੀ

ਗਰੀਨ ਬੈਲਟ (Green Belt) ਬਣਨ ਨਾਲ ਇਲਾਕਾ ਨਿਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ । ਉਨ੍ਹਾਂ ਕਿਹਾ ਕਿ ਡੰਪਿੰਗ ਗਰਾਉਂਡ ਨਾਲ ਜੈਨ ਧਰਮ ਦਾ ਧਾਰਮਿਕ ਸਥਾਨ ਹੈ, ਜੈਨ ਸਮਾਨ ਦੀ ਮੰਗ ਨੂੰ ਵੀ ਨਗਰ ਨਿਗਮ ਵੱਲੋਂ ਪੁਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 50 ਤੋਂ ਜਿਆਦਾ ਕਲੋਨੀਆਂ ਦੇ ਲੱਖਾਂ ਨਿਵਾਸੀਆਂ ਨੂੰ ਨਗਰ ਨਿਗਮ ਵੱਲੋਂ ਰਾਹਤ ਦਿਵਾਈ ਜਾਵੇਗੀ । ਇਸ ਇਲਾਕੇ ਦੇ ਲੋਕ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਅਤੇ ਅਕਾਲੀ ਦਲ ਦੀ ਸਰਕਾਰ ਤੋਂ ਲਗਾਤਾਰ ਮੰਗ ਕਰਦੇ ਆ ਰਹੇ ਹਨ, ਕਿ ਲੋਕਾਂ ਨੂੰ ਇਸ ਗੰਦਗੀ ਤੋਂ ਨਿਜਾਤ ਦਿਵਾਈ, ਪਰ ਕਿਸੇ ਨੇ ਕੁਝ ਨਹੀਂ ਕੀਤਾ, ਇਸ ਦੇ ਕਾਰਨ ਦੇ ਢੇਰ ਹੁਣ ਪਹਾੜ ਬਣ ਗਏ ਹਨ ।

1 ਲੱਖ 50 ਮੀਟਿ੍ਰਕ ਟਨ ਕੂੜੇ ਦੀ ਖਾਦ ਬਣਾ ਕੇ ਚੁੱਕ ਰਹੀ ਹੈ ਕੰਪਨੀ, 1 ਲੱਖ ਮੀਟਿ੍ਰਕ ਟਨ ਦਾ ਹੋਰ

ਲਗਾਇਆ ਜਾ ਰਿਹਾ ਹੈ ਟੈਂਡਰ

ਆਮ ਆਦਮੀ ਪਾਰਟੀ ਨੂੰ ਪਟਿਆਲਾ ਦੇ ਲੋਕਾਂ ਨੇ ਨਗਰ ਨਿਗਮ ਚੋਣਾਂ ਵਿਚ ਜਿਤਾਇਆ,ਜਿਸ ਤੋਂ ਬਾਅਦ ਨਗਰ ਨਿਗਮ ਵੱਲੋਂ ਕੂੜੇ ਦਾ ਢੇਰ ਖਤਮ ਕਰਨ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਕੰਮ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ ਮਹੀਨਿਆ ਵਿਚ ਪਟਿਆਲਾ ਨੂੰ ਵੱਡੀ ਰਾਹਤ ਮਿਲੇਗੀ ਅਤੇ ਇਹ ਕੂੜੇ ਪਹਾੜ ਖਤਮ ਕਰ ਦਿੱਤੇ ਜਾਣਗੇ। ਮੇਅਰ ਕੁੰਦਨ ਗੋਗੀਆ (Mayor Kundan Gogia) ਨੇ ਦੱਸਿਆ ਕਿ ਇਸ ਦੇ ਨਾਲ ਹੀ ਘਰ ਤੋਂ ਲੈ ਕੇ ਡੰਪਿੰਗ ਗਰਾਉਂਡ ਕੂੜੇ ਦੇ ਪ੍ਰਬੰਧ ਕਰਨ ਲਈ 52 ਕਰੋੜ ਰੁਪਏ ਮਨਜੂਰ ਹੋ ਗਏ ਹਨ ਅਤੇ ਇਸ ਦਾ ਜਲਦੀ ਹੀ ਟੈਂਡਰ ਲਗਾਇਆ ਜਾ ਰਿਹਾ ਹੈ । ਮੇਅਰ ਗੋਗੀਆ ਇਸ ਪ੍ਰਾਜੈਕਟ ਦੀ ਲਗਾਤਾਰ ਰਿਪੋਰਟ ਦੇਣ ਲਈ ਕਿਹਾ ਅਤੇ ਉਨ੍ਹਾ ਐਲਾਨ ਕੀਤਾ ਕਿ ਉਹ ਇਸ ਪ੍ਰਾਜੈਕਟ ਦੀ ਖੁਦ ਨਜਰਸਾਨੀ ਕਰਨਗੇ ।

Read More : ਨਗਰ ਨਿਗਮ ਜਨਰਲ ਹਾਊਸ ਵਿਚ ਬਿਨਾ ਏਜੰਡੋ ਤੋ ਲਿਆਂਦੇ ਦੋ ਮਤੇ ਹੋਏ ਪਾਸ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *