ਚੰਡੀਗੜ੍ਹ, 6 ਨਵੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ 37.43 ਲੱਖ ਔਰਤਾਂ ਦੇ ਖਾਤਿਆਂ `ਚ 1291 ਕਰੋੜ ਦੀ ਸਨਮਾਨ ਰਾਸ਼ੀ (Prize Money) ਟਰਾਂਸਫਰ ਕੀਤੀ ਗਈ ਹੈ ।
ਹੁਣ ਤੱਕ ਕਿੰਨੀਆਂ ਮਹਿਲਾਵਾਂ ਕਰਵਾ ਚੁੱਕੀਆਂ ਹਨ ਰਜਿਸਟ੍ਰ੍ਰੇੇਸ਼ਨ
ਉਨ੍ਹਾਂ ਨੇ ਕਿਹਾ ਕਿ ਇਹ ਯੋਜਨਾ ਔਰਤਾਂ ਨੂੰ ਆਰਥਿਕ ਤੌਰ ‘ਤੇ ਆਤਮ-ਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਆਤਮ-ਸਨਮਾਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ `ਚ ਮਹੱਤਵਪੂਰਨ ਕਦਮ ਹੈ । ਸਰਕਾਰ ਦਾ ਟੀਚਾ ਸੂਬੇ ਦੀਆਂ ਇਕ ਕਰੋੜ ਔਰਤਾਂ ਨੂੰ ਇਸ ਯੋਜਨਾ ਦੇ ਘੇਰੇ ‘ਚ ਲਿਆਉਣਾ ਹੈ, ਜਦਕਿ ਹੁਣ ਤੱਕ 80.05 ਲੱਖ ਔਰਤਾਂ ਰਜਿਸਟ੍ਰੇਸ਼ਨ ਕਰਵਾ ਚੁੱਕੀਆਂ ਹਨ ।
ਅਗਲੀ ਕਿਸ਼ਤ ਭੇਜੀ ਜਾਵੇਗੀ ਹੁਣ 1 ਦਸੰਬਰ ਤੇ 1 ਜਨਵਰੀ ਨੂੰ
ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਤਹਿਤ ਬਿਨਾਂ ਕਿਸੇ ਭੇਦਭਾਵ ਦੇ ਯੋਗ ਔਰਤਾਂ ਨੂੰ ਆਰਥਿਕ ਸਹਾਇਤਾ (Financial Assistance) ਦਿੱਤੀ ਜਾ ਰਹੀ ਹੈ । ਇਕ ਹੀ ਪਰਿਵਾਰ ‘ਚ ਜੇਕਰ 3 ਯੋਗ ਔਰਤਾਂ ਹਨ ਤਾਂ ਤਿੰਨਾਂ ਨੂੰ ਯੋਜਨਾ ਦਾ ਲਾਭ ਮਿਲੇਗਾ । ਸਰਕਾਰ ਹੁਣ ਤੱਕ 76.35 ਲੱਖ ਔਰਤਾਂ ਨੂੰ 2,643.71 ਕਰੋੜ ਰੁਪਏ ਵੰਡ ਚੁੱਕੀ ਹੈ ਅਤੇ ਅੱਜ ਦੀ ਰਾਸ਼ੀ ਮਿਲਾ ਕੇ ਕੁੱਲ 3,934.80 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ । ਉਨ੍ਹਾਂ ਨੇ ਐਲਾਨ ਕੀਤਾ ਕਿ ਅਗਲੀ ਕਿਸ਼ਤ 1 ਦਸੰਬਰ ਨੂੰ ਅਤੇ ਇਸ ਤੋਂ ਬਾਅਦ 1 ਜਨਵਰੀ ਨੂੰ 3 ਮਹੀਨਿਆਂ ਦੀ ਸਹਾਇਤਾ ਰਾਸ਼ੀ ਔਰਤਾਂ ਦੇ ਖਾਤਿਆਂ ‘ਚ ਭੇਜੀ ਜਾਵੇਗੀ ।
Read More : 433 ਕਰੋੜ ਰੁਪਏ ਦੀ ਲਾਗਤ ਨਾਲ ਪਿੰਡਾਂ ਨੂੰ ਮਿਲੇਗਾ ਸਾਫ ਪੀਣ ਵਾਲਾ ਪਾਣੀ : ਮਾਨ
ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

One thought on “37.43 ਲੱਖ ਔਰਤਾਂ ਦੇ ਖਾਤਿਆਂ `ਚ 1291 ਕਰੋੜ ਦੀ ਸਨਮਾਨ ਰਾਸ਼ੀ ਟਰਾਂਸਫਰ : ਮਾਨ”