ਕੌਮਾਂਤਰੀ ਹਾਕੀ ਮੈਚ ਮੋਹਾਲੀ ਵਿਖੇ ਅੱਜ ਜਾਵੇਗਾ ਖੇਡਿਆ

hockey match

ਮੋਹਾਲੀ, 4 ਨਵੰਬਰ 2026 : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਬਣੇ ਸਟੇਡੀਅਮ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ (Olympian Balbir Singh Senior Hockey Stadium) ਵਿਖੇ ਕੌਮਾਂਤਰੀ ਹਾਕੀ ਮੈਚ ਖੇਡਿਆ ਜਾਵੇਗਾ ।

ਕਿਸ-ਕਿਸ ਵਿਚਕਾਰ ਹੋਵੇਗਾ ਹਾਕੀ ਮੇੈਚ

ਮਿਲੀ ਜਾਣਕਾਰੀ ਅਨੁਸਾਰ ਕੌਮਾਂਤਰੀ ਹਾਕੀ ਮੈਚ (International Hockey Match) ਜੋ ਕਿ ਉਕਤ ਸਟੇਡੀਅਮ ਵਿਖੇ ਪਹਿਲੀ ਵਾਰ ਹੋਣ ਜਾ ਰਿਹਾ ਹੈ ਦੀ ਸ਼ੁਰੂਆਤ ਤਹਿਤ ਪਹਿਲਾ ਮੈਚ ਦੁਪਹਿਰ 2 ਵਜੇ ਚੀਨ ਤੇ ਬੰਗਲਾਦੇਸ਼ ਵਿਚਾਲੇ ਪੰਜਵੀਂ ਪੁਜੀਸ਼ਨ ਲਈ ਹੋਵੇਗਾ ਅਤੇ ਸ਼ਾਮ ਸਾਢੇ 4 ਵਜੇ ਪਹਿਲੇ ਸੈਮੀਫਾਈਨਲ ਵਿਚ ਜਾਪਾਨ ਤੇ ਮਲੇਸ਼਼ੀਆ ਅਤੇ ਸ਼ਾਮ 7 ਵਜੇ ਦੂਸਰੇ ਸੈਮੀ-ਫਾਈਨਲ ਵਿਚ ਭਾਰਤ ਤੇ ਦੱਖਣੀ ਕੋਰੀਆ ਆਹਮੋ-ਸਾਹਮਣੇ ਹੋਣਗੇ ।

ਮੁੱਖ ਮੰਤਰੀ ਦੇ ਯਤਨਾਂ ਸਦਕਾ ਪਹਿਲੀ ਵਾਰ ਹੋ ਰਿਹਾ ਹੈ ਵੱਡਾ ਹਾਕੀ ਟੂਰਨਾਮੈਂਟ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਸੂਬੇ ਵਿਚ ਪਹਿਲੀ ਵਾਰ ਇਹ ਵੱਡਾ ਹਾਕੀ ਟੂਰਨਾਮੈਂਟ (Hockey Tournament) ਹੋ ਰਿਹਾ ਹੈ । ਲੀਗ ਗੇੜ ਵਿਚ ਭਾਰਤ ਪਹਿਲੇ, ਜਾਪਾਨ ਦੂਜੇ, ਮਲੇਸ਼ੀਆ ਤੀਜੇ, ਦੱਖਣੀ ਕੋਰੀਆ ਚੌਥੇ, ਚੀਨ ਪੰਜਵੇਂ ਤੇ ਬੰਗਲਾਦੇਸ਼ ਛੇਵੇਂ ਸਥਾਨ ’ਤੇ ਰਿਹਾ ਹੈ । ਪੰਜਾਬ ਦੀ ਧਰਤੀ ’ਤੇ ਖੇ ਡੇ ਜਾ ਰਹੇ ਕੌਮਾਂਤਰੀ ਹਾਕੀ ਟੂਰਨਾਮੈਂਟ ‘ਏਸ਼ੀਅਨ ਚੈਂਪੀਅਨਜ਼ ਟਰਾਫ਼ੀ’ ਦੇ ਜਲੰਧਰ ਵਿਖੇ ਲੀਗ ਮੈਚਾਂ ਦੇ ਸਫ਼ਲ ਪ੍ਰਬੰਧਨ ਤੋਂ ਬਾਅਦ ਹੁਣ ਦੂਜਾ ਮੇਜ਼ਬਾਨ ਸ਼ਹਿਰ ਮੋਹਾਲੀ ਨਾਕ ਆਊਟ ਮੁਕਾਬਲਿਆਂ ਲਈ ਪੂਰੀ ਤਰ੍ਹਾਂ ਤਿਆਰ ਹੈ ।

Read More ; ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਰਾਟੇ `ਚ ਜ਼ਿਲ੍ਹਾ ਪਟਿਆਲਾ ਬਣਿਆ ਓਵਰਆਲ ਚੈਂਪੀਅਨ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

Leave a Reply

Your email address will not be published. Required fields are marked *