ਬਲਟਾਣਾ ਫਰਨੀਚਰ ਮਾਰਕੀਟ ਅੱਗ ਲੱਗਣ ਨਾਲ ਹੋਈ ਸੜ ਕੇ ਸੁਆਹ

Baltana Furniture Market

ਮੋਹਾਲੀ, 4 ਨਵੰਬਰ 2026 : ਪੰਜਾਬ ਦੇ ਜਿਲਾ ਮੋਹਾਲੀ ਅਧੀਨ ਆਉਂਦੇ ਖੇਤਰ ਬਲਟਾਣਾ ਵਿਖੇ ਬਣੀ ਫਰਨੀਚਰ ਮਾਰਕੀਟ (Furniture Market) ਵਿਚ ਅੱਗ ਲੱਗਣ ਕਾਰਨ 22 ਸ਼ੈਡ ਸੜ ਕੇ ਸੁਆਹ ਹੋ ਗਏ ਹਨ ।

ਫਾਇਰ ਬ੍ਰਿਗੇਡ ਨੇ ਪਹੁੰਚ ਕੇ ਕੀਤੀ ਕਾਰਵਾਈ

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜੋ ਬਲਟਾਣਾ ਵਿਖੇ ਬਣੀ ਫਰਨੀਚਰ ਮਾਰਕੀਟ ਵਿਚ ਅਚਾਨਕ ਹੀ ਅੱਗ ਲੱਗ (Catch fire) ਗਈ ਅਤੇ ਜਿਸ ਵਿਚ ਤੇਜੀ ਨਾਲ ਫੈਲਦੀ ਗਈ ਅੱਗ ਕਾਰਨ 22 ਸ਼ੈਡ ਸੜ ਕੇ ਸੁਆਹ ਹੋ ਗਏ ਵਾਲੀ ਘਟਨਾ ਦਾ ਪਤਾ ਚਲਦਿਆਂ ਫਾਇਰ ਬ੍ਰਿਗੇਡ (Fire Brigade) ਦੀਆਂ ਗੱਡੀਆਂ ਨੇ ਫੌਰੀ ਕਾਰਵਾਈ ਕਰਦਿਆਂ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ । ਦੱਸਣਯੋਗ ਹੈ ਕਿ ਅੱਗ ਇੰਨੀ ਤੇਜੀ ਨਾਲ ਫੈਲੀ ਕਿ ਸ਼ੈਡਾਂ ਅੰਦਰ ਪਿਆ ਫਰਨੀਚਰ ਦਾ ਸਮਾਨ ਵੀ ਅੱਗ ਦੀ ਭੇੇਟ ਚੜ੍ਹ ਗਿਆ ।

ਪਹਿਲਾਂ ਵੀ ਵਾਪਰ ਚੁੱਕੀ ਹੈ ਅੱਗ ਲੱਗਣ ਦੀ ਘਟਨਾ

ਪ੍ਰਾਪਤ ਸੂਚਨਾ ਮੁਤਾਬਕ ਉਕਤ ਮਾਰਕੀਟ ਵਿਚ ਪਹਿਲਾਂ ਵੀ ਕਈ ਵਾਰੀ ਅੱਗ ਲੱਗਣ ਦੀ ਘਟਨਾ ਵਾਪਰ ਚੁੱਕੀ ਹੈ । ਜਿਸ ਕਾਰਨ ਵਪਾਰੀਆਂ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਹੈ । ਵਾਰ-ਵਾਰ ਅਜਿਹੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਮਾਰਕੀਟ ਵਿੱਚ ਪੱਕੇ ਅੱਗ ਬੁਝਾਊ ਪ੍ਰਬੰਧ ਨਾ ਹੋਣ ਕਾਰਨ ਸਵਾਲ ਖੜ੍ਹੇ ਹੋ ਰਹੇ ਹਨ । ਕਾਰੋਬਾਰੀਆਂ ਦਾ ਕਹਿਣਾ ਹੈ ਕਿ ਹਰ ਵਾਰ ਅੱਗ ਲੱਗਣ ਤੋਂ ਬਾਅਦ ਕੁਝ ਸਮੇਂ ਲਈ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਰਚਾ ਹੁੰਦੀ ਹੈ, ਪਰ ਬਾਅਦ ਵਿੱਚ ਹਾਲਾਤ ਪਹਿਲਾਂ ਵਰਗੇ ਹੀ ਰਹਿ ਜਾਂਦੇ ਹਨ ।

Read More : ਜੁੱਤੀਆਂ ਦੀ ਫੈਕਟਰੀ ਨੂੰ ਅੱਗ ਲੱਗਣ ਕਾਰਨ 4 ਵਿਅਕਤੀਆਂ ਦੀ ਮੌਤ ਤੇ 2 ਜ਼ਖਮੀ

ਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ।

Leave a Reply

Your email address will not be published. Required fields are marked *