ਮਾਮਲਾ ਪੀ. ਜੀ. ਆਈ. ਦੇ ਪ੍ਰਾਈਵੇਟ ਗ੍ਰਾਂਟ ਸੈਲ ਵਿਚ ਘਪਲੇ ਦਾ

PGI

ਚੰਡੀਗੜ੍ਹ, 31 ਅਕਤੂਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੇ ਪੀ. ਜੀ. ਆਈ. (PGI) ਦੇ ਪ੍ਰਾਈਵੇਟ ਗ੍ਰਾਂਟ ਸੈੇਲ ਵਿਚ ਕਰੋੜਾਂ ਦੇ ਘਪਲੇ ਦੀ ਜਾਂਚ ਹੁਣ ਆਖਰੀ ਪੜ੍ਹਾਅ ‘ਤੇ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਬਣੇ ਪੀ. ਜੀ. ਆਈ. ਦੇ ਪ੍ਰਾਈਵੇਟ ਗ੍ਰਾਂਟ ਸੈਲ ਵਿਚ ਜੋ 1. 14 ਕਰੋੜ ਰੁਪਏ ਦੇ ਘਪਲੇ ਦੀ ਜਾਂਚ ਸੀ. ਬੀ. ਆਈ. (C.B.I.) ਵਲੋਂ ਸ਼ੁਰੂ ਕੀਤੀ ਗਈ ਹੈ ਜਿਥੇ ਹੁਣ ਇਹ ਜਾਂਚ ਆਖਰੀ ਪੜ੍ਹਾਅ ਤੇ ਹੈ, ਉਥੇ ਹੀ ਸੀ. ਬੀ. ਆਈ. ਅਗਲੇ ਮਹੀਨੇ ਤੱਕ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕਰ ਸਕਦੀ ਹੈ ਵਾਲੇ ਮਾਮਲੇ ਵਿਚ ਕੁੱਝ ਵਿਅਕਤੀਆਂ ਵਲੋਂ ਗਰੀਬ ਤੇ ਲੋੜਵੰਦ ਮਰੀਜਾਂ ਲਈ ਮਿਲਣ ਵਾਲੀ ਵਿੱਤੀ ਮਦਦ ਜਾਅਲੀ ਦਸਤਾਵੇਜਾਂ ਰਾਹੀਂ ਕਿਸੇ ਦੇ ਖਾਤਿਆਂ ਵਿਚ ਟ੍ਰਾਂਸਫਰ ਕਰਕੇ ਹੜੱਪ ਲਈ ਜਾਂਦੀ ਸੀ ।

ਕਿੰਨੇ ਵਿਅਕਤੀਆਂ ਵਿਰੁੱਧ ਹੈ ਐਫ. ਆਈ. ਆਰ. ਦਰਜ

ਪ੍ਰਾਪਤ ਸੂੁਚਨਾ ਮੁਤਾਬਕ ਉਕਤ ਘਪਲੇ ਸਬੰਧੀ ਸੀ. ਬੀ. ਆਈ. ਵਲੋਂ ਜੋ ਦਸੰਬਰ 2025 ਵਿੱਚ ਐੱਫ. ਆਈ. ਆਰ. ਦਰਜ (FIR registered) ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ ਵਿਚ ਪੀ. ਜੀ. ਆਈ. ਦੇ ਛੇ ਕਰਮਚਾਰੀਆਂ ਸਮੇਤ ਅੱਠ ਮੁਲਜ਼ਮਾਂ ਦੇ ਨਾਂ ਸਾਹਮਣੇ ਆਏ ਹਨ । ਜਿਨ੍ਹਾਂ ਵਿਚ ਸੇਵਾਮੁਕਤ ਜੂਨੀਅਰ ਐਡਮਿਨਿਸਟ੍ਰੇਟਿਵ ਅਸਿਸਟੈਂਟ ਧਰਮਚੰਦ, ਮੈਡੀਕਲ ਰਿਕਾਰਡ ਕਲਰਕ ਸੁਨੀਲ ਕੁਮਾਰ, ਐੱਲਡੀਸੀ ਪ੍ਰਦੀਪ ਸਿੰਘ ਤੇ ਚੇਤਨ ਗੁਪਤਾ, ਹਸਪਤਾਲ ਅਟੈਂਡੈਂਟ ਨੇਹਾ ਅਤੇ ਗ੍ਰਾਂਟ ਸੈੱਲ ਕਰਮਚਾਰੀ ਗਗਨਪ੍ਰੀਤ ਸਿੰਘ ਦੇ ਨਾਂ ਹਨ । ਇਨ੍ਹਾਂ ਤੋਂ ਇਲਾਵਾ ਫੋਟੋਸਟੇਟ ਦੁਕਾਨ ਚਾਲਕ ਦੁਰਲਭ ਅਤੇ ਉਸ ਦਾ ਸਾਥੀ ਸਾਹਿਲ ਸੂਦ ਵੀ ਮੁਲਜ਼ਮ ਹਨ ।

ਕੀ ਸਾਹਮਣੇ ਆਇਆ ਹੈ ਕੇਂਦਰੀ ਜਾਂਚ ਏਜੰਸੀ ਦੀ ਜਾਂਚ ਵਿਚ

ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਅਨੁਸਾਰ ਗੋਲ ਚੌਕ ਸਥਿਤ ਫੋਟੋ ਸਟੇਟ ਦੁਕਾਨ ਚਲਾਉਣ ਵਾਲੇ ਦੁਰਲਭ ਨੇ ਆਪਣੇ ਸਾਥੀ ਸਾਹਿਲ ਸੂਦ ਨਾਲ ਮਿਲ ਕੇ ਗ੍ਰਾਂਟ ਸੈੱਲ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਘਪਲਾ ਕੀਤਾ । ਗਰੀਬ ਤੇ ਲੋੜਵੰਦ ਮਰੀਜ਼ਾਂ ਲਈ ਮਿਲਣ ਵਾਲੀ ਵਿੱਤੀ ਸਹਾਇਤਾ ਜਾਅਲੀ ਦਸਤਾਵੇਜ਼ਾਂ ਰਾਹੀਂ ਦੁਰਲਭ, ਸਾਹਿਲ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਸੀ । ਕੁਝ ਮਾਮਲਿਆਂ ਵਿੱਚ ਮ੍ਰਿਤਕ ਮਰੀਜ਼ਾਂ ਦੇ ਨਾਂ ’ਤੇ ਵੀ ਗ੍ਰਾਂਟ ਹਾਸਲ ਕੀਤੀ ਗਈ । ਸੀ. ਬੀ. ਆਈ. ਦੀ ਟੀਮ ਪਿਛਲੇ ਕਈ ਦਿਨਾਂ ਤੋਂ ਪੀ. ਜੀ. ਆਈ. ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਪੁੱਛਗਿੱਛ ਕਰ ਰਹੀ ਹੈ ।

Read More : ਸੀ. ਬੀ. ਆਈ. ਅਦਾਲਤ ਨੇ ਦਿੱਤਾ ਚਾਰ ਵਿਅਕਤੀਆਂ ਦਾ ਰਿਮਾਂਡਤਾਜ਼ਾ ਪੰਜਾਬੀ ਖ਼ਬਰਾਂ, ਰਾਜਨੀਤੀ, ਅਪਰਾਧ ਅਤੇ ਸੁਰੱਖਿਆ ਨਾਲ ਜੁੜੀਆਂ ਅਪਡੇਟਸ ਲਈ ਸਾਡੇ DM 24 LiveWebsite ਨਾਲ ਬਣੇ ਰਹੋ । ਵੀਡੀਓਜ਼ ਦੇਖਣ ਲਈ DM 24 Live YouTube ਚੈਨਲ Subscribe ਕਰੋ ਅਤੇ ਸਾਨੂੰ Facebook, ਇੰਸਟਾਗ੍ਰਾਮ, Twitter, Koo, ShareChat ਅਤੇ Dailyhunt ‘ਤੇ ਫੋਲੋ ਕਰੋ ।

Leave a Reply

Your email address will not be published. Required fields are marked *